ਕਰੋਨਾਵਾਇਰਸ ਕਾਰਨ ਅਮਰੀਕਾ ‘ਚ ਹੋਈਆਂ ਇਕ ਹਜ਼ਾਰ ਤੋਂ ਵੱਧ ਮੌਤਾਂ, ਅਰਥਵਿਵਸਥਾ ਦਾ ਭਾਰੀ ਨੁਕਸਾਨ

ਦੁਨੀਆਂ ਦੇ ਧਨਾਢ ਦੇਸ਼ ਦਾ ਕਰੋਨਾਵਾਇਰਸ ਨੇ ਬੁਰਾ ਹਾਲ ਕਰ ਦਿੱਤਾ ਹੈ। ਕਰੋਨਾ ਕਾਰਨ ਅਮਰੀਕਾ ਵਿਚ 1,032 ਮੌਤਾਂ ਹੋ ਚੁੱਕੀਆਂ ਹਨ। ਜਦਕਿ ਕੁੱਲ 68,489 ਕੋਰੋਨਾਵਾਇਰਸ ਦੇ ਕੇਸ ਪਾਏ ਗਏ ਹਨ ਅਤੇ 394 ਲੋਕ ਕੋਰੋਨਾਵਾਇਰਸ ਤੋਂ ਠੀਕ ਹੋਏ ਹਨ।

ਦੁਨੀਆ ਦੇ 195 ਦੇਸ਼ ਕੋਰੋਨਾ ਦੀ ਲਪੇਟ ‘ਚ ਹਨ। ਇਸ ਨਾਲ 21 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁਕੀ ਹੈ। 4 ਲੱਖ 72 ਹਜ਼ਾਰ 913 ਸੰਕਰਮਿਤ ਹਨ। 1 ਲੱਖ 14 ਹਜ਼ਾਰ 143 ਮਰੀਜ਼ ਠੀਕ ਵੀ ਹੋਏ ਹਨ। ਅਮਰੀਕਾ ‘ਚ ਵੀ ਕੋਰੋਨਾ ਦੇ ਮਾਮਲੇ ਤੇਜ਼ ਰਫਤਾਰ ਨਾਲ ਵੱਧ ਰਹੇ ਹਨ। ਸੀਐਨਐਨ ਮੁਤਾਬਕ 4 ਮਾਰਚ ਤੋਂ ਸੰਕਰਮਣ ਦੇ ਮਾਮਲੇ ਹਰ ਦਿਨ 23% ਤੱਕ ਵਧੇ ਹਨ।

18 ਤੋਂ 19 ਮਾਰਚ ਤੱਕ ਅਮਰੀਕਾ ‘ਚ ਸੰਕਰਮਣ ਦੇ ਮਾਮਮਿਲਆਂ ‘ਚ ਇੱਕ ਦਿਨ ‘ਚ 51% ਦਾ ਵਾਧਾ ਹੋਇਆ ਹੈ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਅਮਰੀਕਾ ਕਰੋਨਾਵਾਇਰਸ ਮਹਾਮਾਰੀ ਦਾ ਕੇਂਦਰ ਬਣ ਸਕਦਾ ਹੈ। ਕਰੋਨਾ ਕਰਕੇ ਅਮਰੀਕੀ ਅਰਥਵਿਵਸਥਾ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਨਾਲ ਨਜਿੱਠਣ ਲਈ ਅਮਰੀਕਾ ਸੀਨੇਟ ‘ਚ ਬੁੱਧਵਾਰ ਨੂੰ 2 ਟ੍ਰਿਲੀਅਨ ਡਾਲਰ ਦਾ ਰਾਹਤ ਪੈਕੇਜ ਪਾਸ ਕੀਤਾ ਗਿਆ ਹੈ।

ਉੱਧਰ ਜੇਨੇਵਾ ‘ਚ ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ‘ਚ ਸੰਕਰਮਣ ਦੀ ਰਫਤਾਰ ਤੇਜ਼ੀ ਨਾਲ ਵਧੀ ਹੈ। ਉੱਥੇ ਹੀ ਬੁੱਧਵਾਰ ਸਵੇਰੇ 54 ਹਜ਼ਾਰ 808 ਲੋਕ ਸੰਕਰਮਿਤ ਹੋਏ ਹਨ। ਦੇਸ਼ ‘ਚ ਸੰਕਰਮਣ ਦਾ ਪਹਿਲਾ ਮਾਮਲਾ 21 ਜਨਵਰੀ ਨੂੰ ਸਾਹਮਣੇ ਆਇਆ ਸੀ।

  • 111
  •  
  •  
  •  
  •