ਕਰੋਨਾਵਾਇਰਸ: ਪੰਜਾਬ ‘ਚ 70 ਫ਼ੀਸਦੀ ਕੇਸਾਂ ਲਈ ਇੱਕ ਹੀ ਵਿਅਕਤੀ ਜ਼ਿੰਮੇਵਾਰ

ਪੰਜਾਬ ਵਿਚ 30 ਦੇ ਕਰੀਬ ਕਰੋਨਾਵਾਇਰਸ ਦੇ ਮਰੀਜ਼ ਹਨ। ਜਿੰਨ੍ਹਾ ਵਿਚੋਂ ਕੁੱਝ ਮੁਹਾਲੀ ਅਤੇ 2 ਅੰਮਿ੍ਤਸਰ ਸਾਹਿਬ ਦੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਾਇਰਸ ਨਾਲ ਪੰਜਾਬ ‘ਚ 70 ਫ਼ੀਸਦੀ ਪੀੜਤ ਇੱਕ ਬੰਦੇ ਦੇ ਸੰਪਰਕ ਤੋਂ ਹੋਏ ਹਨ। ਜਿਸਦਾ ਨਾਮ ਬਲਦੇਵ ਸਿੰਘ ਹੈ।

ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਦਾ 70 ਸਾਲਾ ਬਲਦੇਵ ਸਿੰਘ ਜਰਮਨੀ ਤੋਂ ਇਟਲੀ ਦੇ ਰਸਤੇ ਭਰਤ ਆਇਆ ਸੀ। ਉਸ ਸਮੇਂ ਉਸ ‘ਚ ਕਰੋਨਾਵਾਇਰਸ ਦੇ ਵਿਸ਼ਾਣੂ ਸਨ। ਬਲਦੇਵ ਸਿੰਘ ਤਿੰਨ ਦਿਨਾਂ ਚੱਲਣ ਵਾਲੇ ਹੋਲਾ ਮੱਹਲਾ ਸ੍ਰੀ ਅੰਨਦਪੁਰ ਸਾਹਿਬ ਵਿੱਚ ਸ਼ਾਮਲ ਹੋਣ ਵੀ ਗਿਆ ਸੀ। ਹੋਲੇ ਮਹੱਲੇ ਤੋਂ ਕੁੱਝ ਦਿਨ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲਗਾਤਾਰ ਕਈ ਮਾਮਲੇ ਸਾਹਮਣੇ ਆਉਣ ਲੱਗੇ ਜਿਨ੍ਹਾਂ ਦਾ ਬਲਦੇਵ ਸਿੰਘ ਨਾਲ ਸੰਪਰਕ ਰਿਹਾ ਸੀ।

ਕਰੋਨਾਵਾਇਰਸ ਦੇ ਪੀੜਤਾਂ ’ਚ ਹੁਸ਼ਿਆਰਪੁਰ ਵਾਲਾ ਕੇਸ ਬਲਦੇਵ ਸਿੰਘ (70) ਨਾਲ ਸਬੰਧਤ ਹੈ। ਇਸ ਨਵੇਂ ਕੇਸ ਨਾਲ ਬਲਦੇਵ ਸਿੰਘ ਤੋਂ ਲਾਗ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ ਜਿਨ੍ਹਾਂ ’ਚੋਂ 18 ਉਸ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਹਨ ਜੋ ਬੰਗਾ ਅਤੇ ਫਿਲੌਰ ਦੇ ਵਾਸੀ ਹਨ। ਇਸ ਤਰ੍ਹਾਂ 70 ਫ਼ੀਸਦੀ ਮਰੀਜ਼ ਉਹ ਹਨ ਜਿਨ੍ਹਾਂ ਨੂੰ ਬਲਦੇਵ ਸਿੰਘ ਤੋਂ ਇਸ ਵਾਇਰਸ ਦੀ ਲਾਗ ਲੱਗੀ।

  • 70
  •  
  •  
  •  
  •