ਦੇਸ਼ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ ਹੋਈ 664, 12 ਮੌਤਾਂ, ਜਾਣੋ ਹੋਰ ਅੰਕੜੇ

ਅੱਜ ਲੌਕਡਾਉਨ ਦਾ ਦੇਸ਼ ਭਰ ‘ਚ ਦੂਜਾ ਦਿਨ ਹੈ। ਉਧਰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ। ਕਰੋਨਾ ਦੇ 664 ਪੋਜ਼ਟਿਵ ਕੇਸ ਸਾਹਮਣੇ ਆ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ ਇਸ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 43 ਹੈ। ਇਸ ਮਾਰੂ ਵਾਇਰਸ ਦੀ ਲਪੇਟ ‘ਚ ਆ ਕੇ ਭਾਰਤ ‘ਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ‘ਚ ਕੋਰੋਨਾਵਾਇਰਸ ਦੇ 31 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ ‘ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸਭ ਤੋਂ ਵੱਧ ਕੋਰੋਨਾ ਪੋਜ਼ਟਿਵ ਮਰੀਜ਼ ਨਵਾਂ ਸ਼ਹਿਰ ‘ਚ ਹਨ। ਇੱਥੇ ਬਹੁਤ ਸਾਰੇ ਲੋਕ ਕੋਰੋਨਾ ਪੋਜ਼ਟਿਵ ਬਲਦੇਵ ਸਿੰਘ ਦੇ ਸੰਪਰਕ ‘ਚ ਆਏ ਸਨ ਜਿਸਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ।
ਦੇਸ਼ ‘ਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਰੀਜ਼ ਮਹਾਰਾਸ਼ਟਰ ‘ਚ ਹਨ। ਇੱਥੇ 128 ਲੋਕ ਕੋਰੋਨਾ ਪੋਜ਼ਟਿਵ ਹਨ ਅਤੇ 2 ਦੀ ਮੌਤ ਹੋਈ ਹੈ।ਦੂਜੇ ਨੰਬਰ ਤੇ ਕੇਰਲਾ ਹੈ ਜਿਥੇ 118 ਲੋਕ ਕੋਰੋਨਾ ਪੀੜਤ ਹਨ। ਚੰਗੀ ਗੱਲ ਇਹ ਹੈ ਕਿ ਇਥੇ ਕਿਸੇ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ ਹੈ।ਇਸੇ ਤਰ੍ਹਾਂ ਕਰਨਾਟਕ 51, ਤੇਲਾਂਗਨਾ 41, ਗੁਜਰਾਤ 38, ਰਾਜਸਥਾਨ 38, ਯੂਪੀ 38, ਰਾਜਧਾਨੀ ਦਿੱਲੀ ‘ਚ 35, ਹਰਿਆਣਾ 31, ਤਾਮਿਲਨਾਡੂ 26, ਮੱਧ ਪ੍ਰਦੇਸ਼ 15, ਲਦਾਖ 13, ਜੰਮੂ ਕਸ਼ਮੀਰ 11, ਆਂਦਰ ਪ੍ਰਦੇਸ਼ 10, ਬੰਗਾਲ 10, ਚੰਡੀਗੜ੍ਹ 7, ਉਤਰਾਖੰਡ 5, ਬਿਹਾਰ 4, ਛਤੀਸਗੜ੍ਹ 3, ਗੋਆ 3, ਹਿਮਾਚਲ ਪ੍ਰਦੇਸ਼ 3, ਓੜੀਸ਼ਾ 2, ਮਨੀਪੁਰ,ਮੀਜ਼ੋਰਮ ਅਤੇ ਪੁਡੂਚੇਰੀ ‘ਚ ਇੱਕ-ਇੱਕ ਮਾਮਲਾ ਹੈ।
ਵਿਸ਼ਵ ਪੱਧਰ ਤੇ ਗੱਲ ਕਰੀਏ ਤਾਂ ਦਸੰਬਰ ਵਿੱਚ ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ 181 ਦੇਸ਼ਾਂ ਵਿੱਚ 427,940 ਕੇਸ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿਚੋਂ 19,246 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • 115
  •  
  •  
  •  
  •