ਅਫ਼ਗਾਨਿਸਤਾਨ ਵਿਚ ਰਹਿ ਰਹੇ ਸਿੱਖਾਂ ਲਈ ਠੋਸ ਨੀਤੀ ਬਣਾਵਾਂਗੇ : ਗਿਆਨੀ ਹਰਪ੍ਰੀਤ ਸਿੰਘ

ਅਕਾਲ ਤਖਤ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਅਮਰੀਕਾ, ਇੰਗਲੈਂਡ ਅਤੇ ਦਿੱਲੀ ‘ਚ ਰਹਿ ਰਹੇ ਅਫ਼ਗ਼ਾਨ ਸਿੱਖ ਆਗੂਆਂ ਨਾਲ ਮਸ਼ਵਰਾ ਕਰ ਕੇ ਅਫ਼ਗ਼ਾਨਿਸਤਾਨ ਵਿਚ ਰਹਿ ਰਹੇ ਸਿੱਖ ਪਰਿਵਾਰਾਂ ਨੂੰ ਅਫ਼ਗ਼ਾਨਿਸਤਾਨ ‘ਚੋ ਬਾਹਰ ਕੱਢ ਕੇ ਸੁਰੱਖਿਅਤ ਸਥਾਨ ‘ਤੇ ਮੁੜ ਵਸਾਉਣ ਦਾ ਯਤਨ ਕੀਤਾ ਜਾਵੇਗਾ। ਅਫ਼ਗ਼ਾਨਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਲਈ ਵੀ ਕੋਈ ਠੋਸ ਨੀਤੀ ਬਣਾਈ ਜਾਵੇਗੀ। ਜੇ ਜਰੂਰਤਿ ਪਈ ਤਾਂ ਵਿਦੇਸ਼ੀ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁਖੀਆਂ ਰਾਹੀਂ ਯੂ.ਐਨ.ਓ ਤੱਕ ਵੀ ਪਹੁੰਚ ਕੀਤੀ ਜਾਵੇਗੀ ਕਿਉਂਕਿ ਅਫ਼ਗ਼ਾਨਿਸਤਾਨ ‘ਚ ਮੌਜੂਦਾ ਹਮਲੇ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਲਾਸ਼ਾਂ ਨੇ ਸਿੱਖ ਹੀ ਨਹੀਂ ਸਗੋਂ ਮਾਨਵਤਾ ਪੱਖੀ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਲਾਕ ਡਾਊਨ ਖ਼ਤਮ ਹੁੰਦਿਆਂ ਅਫ਼ਗ਼ਾਨਿਸਤਾਨ ਭਾਰਤ ਅਤੇ ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਵਿਚੋਂ ਅੰਤਰ-ਰਾਸ਼ਟਰੀ ਸਿੱਖ ਚਿੰਤਕਾਂ ਦਾ ਵਫ਼ਦ ਭੇਜਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ।

  • 450
  •  
  •  
  •  
  •