ਗੁਰਦੁਆਰਾ ਸਾਹਿਬ ‘ਚ ਲਈ 300 ਲੋਕਾਂ ਨੇ ਸ਼ਰਨ, ਪੁਲਿਸ ਨੇ ਗੁਰਦੁਆਰਾ ਕਮੇਟੀ ‘ਤੇ ਕੀਤਾ ਕੇਸ

ਪੰਜਾਬ ਵਿਚ ਕਰਫਿਊ ਦੌਰਾਨ ਦਿੱਲੀ ਦੇ ਮਜਨੂ ਟਿੱਲਾ ਗੁਰਦੁਆਰਾ ਵਿਖੇ ਰੁਕੇ 300 ਦੇ ਕਰੀਬ ਵਿਅਕਤੀਆਂ ਰੁਕਣ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸਿਵਲ ਲਾਈਨ ਥਾਣੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕਰਫਿਊ ਦੌਰਾਨ ਗੁਰਦੁਆਰੇ ਵਿੱਚ ਭੀੜ ਇਕੱਠੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਦਿੱਲੀ ਕਮੇਟੀ ਨੇ ਪਹਿਲਾਂ ਹੀ ਰੁਕੇ ਸ਼ਰਨਾਥੀਆਂ ਨੂੰ ਬੱਸਾਂ ਵਿੱਚ ਪੰਜਾਬ ਛੱਡਣ ਦੀ ਗੱਲ ਕਹੀ ਸੀ। ਬੀਤੇ ਦਿਨ ਪ੍ਰਸ਼ਾਸਨ ਨੇ ਇਨਾਂ ਲੋਕਾਂ ਨੂੰ ਗੁਰਦੁਆਰੇ ਵਿਚੋਂ ਕੱਢ ਕੇ ਨਹਿਰੂ ਸਕੂਲ ਵਿੱਚ ਰਖਿਆ ਸੀ। ਸਿਰਸਾ ਨੇ FIR ਦਰਜ ਕਰਨ ਦੀ ਵੀਡੀਓ ਜਾਰੀ ਕੀਤੀ ਹੈ। ਸਿਰਸਾ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਜਿੰਮੇਦਾਰੀ ਸੀ ਕਿ ਇੰਨਾ ਲੋਕਾਂ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਨੇ ਲੋਕਾਂ ਦੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦਿੱਤੀ ਸੀ। ਉਨ੍ਹਾਂ ਨੇ ਹੀ ਲੋਕਾਂ ਨੂੰ ਗੁਰਦੁਆਰਾ ਰਹਿਣ ਦੀ ਸ਼ਰਨ ਦਿੱਤੀ ਸੀ।

  • 271
  •  
  •  
  •  
  •