ਟਰੰਪ ਦੀ ਧਮਕੀ ਮਗਰੋਂ ਮੋਦੀ ਨੇ ਮਲੇਰੀਆ ਦੀ ਦਵਾਈ ਭੇਜਣ ਲਈ ਭਰੀ ਹਾਮੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀ ਧਮਕੀ ਤੋਂ ਬਾਅਦ ਭਾਰਤ ਨੇ ਅਮਰੀਕਾ ਨੂੰ ਕੋਰੋਨਾ ਵਾਇਰਸ ਦਾ ਸੰਭਾਵਿਤ ਇਲਾਜ ਸਮਝੀ ਜਾ ਰਹੀ ਮਲੇਰੀਆ ਖਤਮ ਕਰਨ ਵਾਲੀ ਦਵਾਈ ਹਾਈਡਰੋਕਸੀਕਲੋਰੋਕੁਈਨ ਭੇਜਣ ਲਈ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤ ਨੇ ਇਸ ਦਵਾਈ ਨੂੰ ਵਿਦੇਸ਼ਾਂ ਵਿਚ ਭੇਜਣ ‘ਤੇ ਰੋਕ ਲਾ ਦਿੱਤੀ ਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਧਮਕੀ ਭਰੇ ਲਹਿਜ਼ੇ ਵਿਚ ਕਿਹਾ ਸੀ ਕਿ ਜੇ ਭਾਰਤ ਨੇ ਅਮਰੀਕਾ ਨੂੰ ਇਹ ਦਵਾਈ ਨਾ ਭੇਜੀ ਤਾਂ ਉਸਨੂੰ ਸਖਤ ਜਵਾਬ ਦਿੱਤਾ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਮਗਰੋਂ ਮੋਦੀ ਸਰਕਾਰ ਨੇ ਨਰਮੀ ਵਿਖਾਈ ਹੈ। ਸਰਕਾਰ ਨੇ ਮੰਗਲਵਾਰ ਨੂੰ ਹਾਈਡ੍ਰੋਕਸਾਈਕਲੋਰੋਕਿਨ ਤੇ ਪੈਰਾਸੀਟਾਮੋਲ ਦਵਾਈਆਂ ਦੇ ਨਿਰਯਾਤ ‘ਤੇ ਅੰਸ਼ਕ ਪਾਬੰਦੀ ਹਟਾ ਦਿੱਤੀ ਹੈ।
ਦੱਸ਼ ਦਈਏ ਕਿ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਧਮਕੀ ਦਿੱਤੀ ਹੈ ਕਿ ਜੇ ਭਾਰਤ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ‘ਤੇ ਲੱਗੀ ਰੋਕ ਨੂੰ ਨਾ ਹਟਾਉਂਦਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ, ਮੈਂ ਹੁਣੇ ਮੋਦੀ ਦੇ ਫੈਸਲੇ ਬਾਰੇ ਨਹੀਂ ਸੁਣਿਆ।” ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਦੂਜੇ ਦੇਸ਼ਾਂ ਵਿੱਚ ਦਵਾਈ ਦਾ ਨਿਰਯਾਤ ਬੰਦ ਕਰ ਦਿੱਤਾ ਹੈ। ਮੈਂ ਹਾਲ ਹੀ ਵਿੱਚ ਉਸ ਨਾਲ ਇੱਕ ਚੰਗੀ ਗੱਲਬਾਤ ਕੀਤੀ ਸੀ। ਸੰਯੁਕਤ ਰਾਜ ਨਾਲ ਭਾਰਤ ਦੇ ਸਬੰਧ ਬਹੁਤ ਬਿਹਤਰ ਹਨ। ਹੁਣ ਵੇਖਣਾ ਇਹ ਹੈ ਕਿ ਕੀ ਉਹ ਸਾਨੂੰ ਦਵਾਈ ਭੇਜਣ ਦੀ ਆਗਿਆ ਦਿੰਦੇ ਹਨ ਜਾਂ ਨਹੀਂ। ਟਰੰਪ ਨਾਲ ਗੱਲਬਾਤ ਤੋਂ ਬਾਅਦ ਮੋਦੀ ਨੇ ਕਿਹਾ ਕਿ ਉਹ ਦਵਾਈ ਭੇਜਣ ਦੇ ਅਮਰੀਕਾ ਦੇ ਆਦੇਸ਼ ‘ਤੇ ਵਿਚਾਰ ਕਰਨਗੇ।

  • 2.1K
  •  
  •  
  •  
  •