ਵਿਸ਼ਵ ’ਚ 21 ਲੱਖ ਲੋਕ ਕੋਰੋਨਾ ਪੀੜ੍ਹਤ, 1 ਲੱਖ 34 ਹਜ਼ਾਰ ਮੌਤਾਂ, ਜਾਣੋ ਵੱਖ-ਵੱਖ ਦੇਸ਼ਾਂ ਦੇ ਤਾਜ਼ਾ ਹਾਲਾਤ

ਪੂਰੀ ਦੁਨੀਆ ’ਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ ’ਤੇ ਆਣ ਪਿਆ ਹੈ। ਅਮਰੀਕਾ ’ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੁਣ ਵਧਦਾ ਹੀ ਜਾ ਰਿਹਾ ਹੈ। ਇਸ ਦੇਸ਼ ’ਚ ਪਿਛਲੇ 24 ਘੰਟਿਆਂ ’ਚ 2,600 ਵਿਅਕਤੀਆਂ ਦੀ ਮੌਤ ਹੋਈ ਹੈ, ਜੋ ਦੇਸ਼ ਵਿੱਚ ਹੁਣ ਤੱਕ ਕੋਵਿਡ–19 ਮਹਾਮਾਰੀ ਕਾਰਨ ਇੱਕ ਦਿਨ ’ਚ ਮਰਨ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਭਾਰਤ ’ਚ ਕੋਰੋਨਾ ਵਾਇਰਸ ਹੁਣ ਤੱਕ 422 ਜਾਨਾਂ ਲੈ ਚੁੱਕਾ ਹੈ ਤੇ 12,370 ਮਾਮਲੇ ਹੁਣ ਤੱਕ ਦਰਜ ਹੋ ਚੁੱਕੇ ਹਨ।

ਪੂਰੀ ਦੁਨੀਆ ’ਚ ਹੁਣ ਤੱਕ 1 ਲੱਖ 34 ਹਜ਼ਾਰ 615 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਇਕੱਲੇ ਅਮਰੀਕਾ ’ਚ ਇਹ ਗਿਣਤੀ 28,529 ਹੈ।

ਇਟਲੀ ’ਚ ਮੌਤਾਂ ਦੀ ਗਿਣਤੀ 21,645 ਹੈ ਤੇ ਇੱਥੇ 1.65 ਲੱਖ ਵਿਅਕਤੀ ਬੀਮਾਰ ਹਨ। ਸਪੇਨ ’ਚ ਮੌਤਾਂ ਦੀ ਗਿਣਤੀ ਅੱਜ 18,812 ਹੋ ਗਈ ਹੈ ਤੇ 1.80 ਲੱਖ ਤੋਂ ਵੱਧ ਵਿਅਕਤੀ ਪਾਜ਼ਿਟਿਵ ਹਨ।

ਫ਼ਰਾਂਸ ’ਚ ਹੁਣ ਤੱਕ 17,167 ਮੌਤਾਂ ਹੋ ਚੁੱਕੀਆਂ ਹਨ ਤੇ ਇੱਥੇ 1.47 ਵਿਅਕਤੀਆਂ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ। ਫ਼ਰਾਂਸ ’ਚ 17,167 ਮਨੁੱਖੀ ਜਾਨਾਂ ਇਸ ਘਾਤਕ ਵਾਇਰਸ ਕਾਰਨ ਜਾ ਚੁੱਕੀਆਂ ਹਨ ਤੇ 1.47 ਲੱਖ ਵਿਅਕਤੀ ਕੋਰੋਨਾ–ਪਾਜ਼ਿਟਿਵ ਹਨ।

ਜਰਮਨੀ ’ਚ 1.34 ਲੱਖ ਤੋਂ ਵੱਧ ਵਿਅਕਤੀ ਕੋਰੋਨਾ–ਪਾਜ਼ਿਟਿਵ ਹਨ ਤੇ 3,804 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇੰਗਲੈਂਡ ’ਚ ਮੌਤਾਂ ਦੀ ਗਿਣਤੀ 12,868 ਹੈ ਤੇ 98,476 ਵਿਅਕਤੀਆਂ ਨੂੰ ਇਸ ਵਾਇਰਸ ਦੀ ਲਾਗ ਲੱਗ ਚੁੱਕੀ ਹੈ।

ਚੀਨ ’ਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ ਕਿਉਂਕਿ ਉੱਥੇ ਬਹੁਤੇ ਮਰੀਜ਼ ਠੀਕ ਹੋ ਚੁੱਕੇ ਹਨ। ਉਂਝ ਹੁਣ ਤੱਕ ਉੱਥੇ 3,342 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 82,341 ਵਿਅਕਤੀਆਂ ਨੂੰ ਹੁਣ ਤੱਕ ਕੋਰੋਨਾ ਦੀ ਲਾਗ ਲੱਗ ਚੁੱਕੀ ਹੈ।

ਈਰਾਨ ’ਚ ਮੌਤਾਂ ਦੀ ਗਿਣਤੀ 4,777 ਹੈ ਤੇ 76,389 ਪਾਜ਼ਿਟਿਵ ਹਨ। ਕੈਨੇਡਾ ’ਚ ਮੌਤਾਂ ਦੀ ਗਿਣਤੀ ਇੱਕ ਹਜ਼ਾਰ ਨੂੰ ਪਾਰ ਕਰ ਕੇ 1,010 ਹੋ ਗਈ ਹੈ ਤੇ ਹੁਣ ਤੱਕ ਇੱਥੇ 28,379 ਵਿਅਕਤੀ ਪਾਜ਼ਿਟਿਵ ਦਰਜ ਹੋ ਚੁੱਕੇ ਹਨ।
ਆਸਟ੍ਰੇਲੀਆ ’ਚ ਹੁਣ ਤੱਕ 63 ਮੌਤਾਂ ਕੋਰੋਨਾ ਕਾਰਨ ਹੋਈਆਂ ਹਨ ਤੇ 6,462 ਮਾਮਲੇ ਹੁਣ ਤੱਕ ਦਰਜ ਹੋ ਚੁੱਕੇ ਹਨ। ਪਾਕਿਸਤਾਨ ’ਚ ਕੋਰੋਨਾ ਨੇ ਹੁਣ ਤੱਕ 111 ਮਨੁੱਖੀ ਜਾਨਾਂ ਲੈ ਲਈਆਂ ਹਨ ਤੇ 6,383 ਪਾਜ਼ਿਟਿਵ ਮਾਮਲੇ ਹੁਣ ਤੱਕ ਦਰਜ ਹੋ ਚੁੱਕੇ ਹਨ।

  •  
  •  
  •  
  •  
  •