ਦੇਸ਼ ‘ਚ 14 ਹਜ਼ਾਰ ਤੋਂ ਵੱਧ ਕੋਰੋਨਾ ਪੀੜ੍ਹਤ, ਹੁਣ ਤੱਕ 480 ਲੋਕਾਂ ਦੀ ਮੌਤ

ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 14 ਹਜ਼ਾਰ ਨੂੰ ਪਾਰ ਕਰ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 14 ਹਜ਼ਾਰ 378 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 480 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 1992 ਲੋਕ ਠੀਕ ਹੋ ਗਏ ਹਨ।
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 201, ਮੱਧ ਪ੍ਰਦੇਸ਼ ‘ਚ 69, ਗੁਜਰਾਤ ‘ਚ 41, ਪੰਜਾਬ ‘ਚ 15, ਦਿੱਲੀ ‘ਚ 42, ਤਾਮਿਲਨਾਡੂ ‘ਚ 15, ਤੇਲੰਗਾਨਾ ‘ਚ 18, ਆਂਧਰਾ ਪ੍ਰਦੇਸ਼ ‘ਚ 14, ਕਰਨਾਟਕ ‘ਚ 13, ਪੱਛਮੀ ਬੰਗਾਲ ‘ਚ 10, ਜੰਮੂ- ਕਸ਼ਮੀਰ ‘ਚ 5, ਉੱਤਰ ਪ੍ਰਦੇਸ਼ ‘ਚ 14, ਹਰਿਆਣੇ ‘ਚ 3, ਰਾਜਸਥਾਨ ‘ਚ 11, ਕੇਰਲ ‘ਚ 3, ਝਾਰਖੰਡ ‘ਚ 2, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਇਕ-ਇਕ ਮੌਤਾਂ ਹੋਈਆਂ ਹਨ।

  •  
  •  
  •  
  •  
  •