ਪੰਜਾਬ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ 1644 ਹੋਈ, 149 ਹੋਏ ਠੀਕ

ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਲਗਾਤਾਰ ਫੈਲ ਰਿਹਾ ਹੈ। ਬੀਤੇ ਦਿਨ ਕੋਰੋਨਾ ਦੇ ਨਵੇਂ 118 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਸੰਖਿਆਂ ਵੱਧ ਕੇ 1,644 ਹੋ ਗਈ ਹੈ। ਜਦਕਿ 14 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ। ਉੱਥੇ ਹੀ ਇਕ ਕੋਰੋਨਾ ਪੀੜਤ ਨੇ ਦਮ ਵੀ ਤੋੜਿਆ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਵੀਰਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 46, ਪਟਿਆਲਾ ਤੋਂ 6, ਸੰਗਰੂਰ ਤੋਂ 1, ਬਠਿੰਡਾ ਤੋਂ 2, ਲੁਧਿਆਣਾ ਤੋਂ 1, ਗੁਰਦਾਸਪੁਰ ਤੋਂ 6, ਜਲੰਧਰ ਤੋਂ 12, ਤਰਨਤਾਰਨ ਤੋਂ 43 ਅਤੇ ਫਤਿਹਗੜ੍ਹ ਸਾਹਿਬ ਤੋਂ 1 ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਪਟਿਆਲਾ ਅਤੇ ਮੁਹਾਲੀ ਵਿਚ 6-6, ਮਾਨਸਾ ਅਤੇ ਫਰੀਦਕੋਟ ਵਿਚ 1-1 ਕੋਰੋਨਾ ਦੀ ਮਰੀਜ਼ ਠੀਕ ਹੋਇਆ ਹੈ ਜਿਸ ਨਾਲ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 149 ਹੋ ਗਈ ਹੈ ਜਦਕਿ ਹੁਸ਼ਿਆਰਪੁਰ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 28 ਹੋ ਗਿਆ ਹੈ।

  • 71
  •  
  •  
  •  
  •