ਦੋਸ਼ੀ ਪੁਲਿਸ ਅਧਿਕਾਰੀਆਂ ਦੇ ਬਚਾਅ ਲਈ ਗੁਰੂ ਕੀ ਗੋਲਕ ਵਰਤੀ ਜਾ ਰਹੀ ਹੈ: ਸਿੱਖ ਵਿਚਾਰ ਮੰਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰਲੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਬਣਾਇਆ ਗਿਆ ਹੈ, ਜਿਸ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ ਨੂੰ ਦੋ ਤਿਹਾਈ ਤਨਖਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਕ ਤਿਹਾਈ ਸਰਕਾਰ ਅਦਾ ਕਰਦੀ ਹੈ। ਸਤਨਾਮ ਸਿਘ ਕਲੇਰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਹੱਕ ਵਿੱਚ ਮੁਹਾਲੀ ਦੀ ਜਿਲਾ ਅਦਾਲਤ ਵਿੱਚ ਬਚਾ ਪੱਖ ਦੇ ਵਕੀਲ ਵਜੋਂ ਪੇਸ਼ ਹੋਇਆ ਹੈ। ਸੈਣੀ ਇੱਕ ਪੁਲਿਸ ਕੇਸ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕਰ ਰਿਹਾ ਹੈ ਜਿਸ ਵਿੱਚ ਉਹ 29 ਸਾਲ ਪਹਿਲਾਂ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ, ਤਸੀਹੇ ਦੇਣ ਖਤਮ ਕਰਨ ਦਾ ਦੋਸੀ ਹੈ। ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਅਤੇ ਹੋਰ ਮੁੱਖ ਗੁਰਦੁਆਰਿਆਂ ਵਿਚ ਸਿੱਖ ਸੰਗਤ ਦੇ ਚੜ੍ਹਾਵੇ ਤੋਂ ਪ੍ਰਾਪਤ ਗੁਰੂ ਕੀਆਂ ਗੋਲਕਾਂ’ ਤੋਂ ਵੱਜੋਂ ਵੱਡੀ ਰਕਮ ਇਕੱਠੀ ਕਰਦੀ ਹੈ ਜੋ ਇਹ ਅਮਲੇ ਦੇ ਕਾਰਜਾਂ ਅਤੇ ਹੋਰ ਸਮਾਜਕ ਸਰਗਰਮੀਆਂ ਉੱਤੇ ਖਰਚ ਕੀਤਾ ਜਾਦਾ ਹੈ।

ਅਮਲੀ ਤੌਰ ‘ਤੇ ਜੂਨ 1984 ਵਿਚ ਦਰਬਾਰ ਸਾਹਿਬ ‘ਤੇ ਫ਼ੌਜ ਦੇ ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਆਪਣੇ ਨੁਕਸਦਾਰ ਚੋਣ ਵਿਵਸਥਾ ਕਾਰਨ ਬਾਦਲਾਂ ਦੇ ਕਬਜੇ ਵਿਚ ਹੈ। ਉਹ ਸ਼੍ਰੋਮਣੀ ਕਮੇਟੀ ਦੇ ਫੰਡਾਂ ਅਤੇ ਹੋਰ ਸ੍ਰੋਤਾ ਨੂੰ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਇਸਤੇਮਾਲ ਕਰਦੇ ਆ ਰਹੇ ਹਨ ਇੱਥੋਂ ਤਕ ਕਿ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰਨ, ਸਿੱਖ ਨੌਜੁਆਨਾਂ ਗੁੰਮ ਕਰਨ ਅਤੇ ਨਿਰਦੋਸ਼ ਪੰਜਾਬੀਆਂ ਦੀ ਹੱਤਿਆ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਦਾ ਬਚਾਅ ਲਈ ਗੁਰੁ ਕੀ ਗੋਲਕ ਵਰਤੀ ਜਾ ਰਹੀ ਹੈ। ਬਾਦਲਾਂ ਦੀ ਸਰਕਾਰ ਨੇ ਚਾਰ ਸੀਨੀਅਰ ਪਲੀਸ ਅਧਿਕਾਰੀਆਂ ਨੂੰ ਕੱਟ ਕੇ ਸੁਮੇਧ ਸੈਣੀ ਨੂੰ 2012 ਵਿਚ ਪੰਜਾਬ ਪੁਲਿਸ ਦਾ ਮੁੱਖੀ ਬਣਾਇਆ ਅਤੇ ਸਤਨਾਮ ਸਿੰਘ ਕਲੇਰ ਨੂੰ 23 ਦਸੰਬਰ, 2016 ਨੂੰ ਪੰਜ ਸਾਲਾਂ ਲਈ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ। ਉਸਦੇ ਪੁੱਤਰ ਅਰਸ਼ਦੀਪ ਸਿੰਘ ਕਲੇਰ ਨੂੰ ਵੀ ਬਾਦਲ ਦੇ ਸਮੇਂ ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਿਚ ਅਧਿਕਾਰਤ ਅਹੁਦਾ ਦਿੱਤਾ ਗਿਆ ਸੀ। ਜੂਨੀਅਰ ਕਲੇਰ ਮੀਡੀਆ ਵਿਚ ਅਕਾਲੀ ਦਲ ਦੇ ਬੁਲਾਰੇ ਵਜੋਂ ਅਕਸਰ ਸ਼ਾਮਲ ਹੁੰਦੇ ਹਨ। ਕਾਫੀ ਲੰਮੇ ਸਮੇਂ ਤੋਂ ਇਹ ਕਲੇਰ ਪਿਤਾ ਪੁੱਤਰ ਦੀ ਜੋੜੀ ਵੱਖ-ਵੱਖ ਅਦਾਲਤਾਂ ਵਿੱਚ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਬਾਦਲ ਸਰਕਾਰ ਵਲੋਂ ਪੇਸ਼ ਹੁੰਦੀ ਰਹੀ ਹੈ। ਕੁਝ ਹਫ਼ਤੇ ਪਹਿਲਾਂ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੈਣੀ ਦੇ ਖਾਸ ਕਰੀਂਦੇ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨਗਲ ਨੂੰ ਵੀ ਸਨਮਾਨਿਤ ਕੀਤਾ ਗਿਆ ਜੋ ਝੂਠੇ ਪੁਲਿਸ ਮੁਕਾਬਲਿਆਂ ਅਤੇ ਸਿੱਖਾਂ ਉੱਤੇ ਅੱਤਿਆਚਾਰਾਂ ਦੇ ਦੋਸ਼ੀ ਹੈ,ਜਿਸ ਦਾ ਨਾਮ ਬਰਗਾੜੀ ਕੇਸ ਵਿਚ ਮੁੱਖ ਸ਼ਾਜਿਸ਼ ਕਰਤਾ ਵੱਜੋਂ ਸ਼ਾਮਲ ਹੈ ।
ਅਸੀਂ ਸਿੱਖ ਵਿਚਾਰ ਮੰਚ ਵਲੋਂ ਜੱਥੇਦਾਰ ਅਕਾਲ ਤਖ਼ਤ ਨੂੰ ਅਪੀਲ ਕਰਦੇ ਹਾਂ ਕਿ ਉਹ ਕਲੇਰਾਂ ਨੂੰ ਤੁਰੰਤ ਸਿੱਖ ਪੰਥ ਵਿਚੋਂ ਛੇਕ ਦੇਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤਲਬ ਕਰਕੇ ਸਿੱਖ ਪੰਥ ਵਿਰੋਧੀ ਸਰਗਰਮੀਆਂ ਬਾਰੇ ਸਪੱਸ਼ਟੀਕਰਨ ਲਿਆ ਜਾਵੇ।

ਇਸ ਦੇ ਨਾਲ ਹੀ, ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਸਾਰਥਕ ਉਪਰਾਲਾ ਕਰੇ। ਸ਼੍ਰੌਮਣੀ ਕਮੇਟੀ ਉੱਤੇ ਕਾਬਜ ਬਾਦਲ ਪਾਰਟੀ ਵਿਚ ਹੁਣ ਮਹੰਤਾ ਦੀ ਪ੍ਰੇਤ ਰੂਹ ਪ੍ਰਵੇਸ਼ ਕਰ ਗਈ ਹੈ ਜੋ 1925 ਪਹਿਲਾਂ ਗੁਰੂਆਂ ਗੋਲਕਾਂ ਦੀ ਦੁਰਵਰਤੋਂ ਕਰਕੇ ਬ੍ਰਿਟਿਸ਼ ਹਾਕਮਾਂ ਦੀ ਸੇਵਾ ਕਰਦੇ ਸਨ। ਅੱਜ ਉਸੇ ਰਸਤੇ ਉਤੇ ਇਹ ਨਵੇਂ-ਮਹੰਤਾਂ (ਬਾਦਲਾਂ ਪਾਰਟੀ) ਚਲ ਰਹੇ ਹਨ। ਗੁਰੂ ਕੀ ਗੋਲਕ ‘ਅਤੇ ਹੋਰ ਵਸੀਲਿਆਂ ਦੀ ਦੁਰਵਰਤੋਂ ਕਰਦਿਆਂ ਆਪਣੇ ਕੱਟੜ ਰਾਸ਼ਟਰਵਾਦੀ ਸਿਆਸੀ ਮਾਲਕਾਂ-ਭਾਜਪਾ ਆਰ.ਐਸ.ਐਸ. ਦੀ ਸੇਵਾ ਕਰਨ ਲਈ ਸਰਗਰਮ ਹੈ, ਜਿਸ ਦੀ ਰਾਜਨੀਤੀ ਵਿਚ ਘੱਟ ਗਿਣਤੀਆਂ ਕੌਮਾ ਅਤੇ ਦਲਿਤ ਵਰਗ ਲ਼ਈ ਨੂੰ ਕੋਈ ਜਗ੍ਹਾ ਨਹੀਂ ਹੈ।
ਸਿੱਖ ਵਿਚਾਰ ਮੰਚ ਦੇ ਸਾਂਝੇ ਬਿਆਨ ਦੇ ਵਿਚ ਬੀਬੀ ਪਰਮਜੀਤ ਕੌਰ ਖਾਲੜਾ, ਗੁਰਤੇਜ ਸਿੰਘ ਆਈ.ਏ.ਐੱਸ, ਭਾਈ ਅਸ਼ੋਕ ਸਿੰਘ ਬਾਗੜੀਆਂ, ਡਾ: ਕੁਲਦੀਪ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਸਲ), ਜਸਵਿੰਦਰ ਸਿੰਘ(ਯੂਨਾਇਟਡ ਸਿੱਖ ਪਾਰਟੀ), ਰਾਜਵਿੰਦਰ ਸਿੰਘ ਰਾਹੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਗੁਰਬਚਨ ਸਿੰਘ, (ਸੰਪਾਦਕ ਦੇਸ ਪੰਜਾਬ), ਮਨਜੀਤ ਸਿੰਘ ਅਤੇ ਸੀਨੀਅਰ ਪੱਤਰਕਾਰ- ਜਸਪਾਲ ਸਿੰਘ ਸਿੱਧੂ, ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਸਿੱਧੂ ਦੇ ਨਾਮ ਸ਼ਾਮਲ ਹਨ।
ਜਾਰੀ ਕਰਤਾ: ਡਾ.ਖੁਸ਼ਹਾਲ ਸਿੰਘ

  • 470
  •  
  •  
  •  
  •