ਬ੍ਰੇਕਿੰਗ- ਭਾਰਤ ‘ਚ ਕੁੱਝ ਛੋਟਾਂ ਅਤੇ ਸ਼ਰਤਾਂ ਨਾਲ ਲਾਕਡਾਊਨ ਦੀ ਮਿਆਦ 30 ਜੂਨ ਤੱਕ ਵਧੀ

ਲਾਕਡਾਊਨ 30 ਜੂਨ ਤੱਕ ਵਧਿਆ। ਦੇਸ਼ ਵਿਆਪੀ ਲੌਕਡਾਊਨ ਦੀ ਮਿਆਦ ਕੱਲ੍ਹ ਖਤਮ ਹੋਣ ਵਾਲੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਲੌਕਡਾਊਨ 5.0 ਦਾ ਐਲਾਨ ਕੀਤਾ ਹੈ। ਪਰ ਇਸ ਵੇਲੇ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਅਨ-ਲੌਕ 1 ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਅਧੀਨ ਕਈ ਚੀਜਾਂ ‘ਚ ਰਾਹਤ ਦਿੱਤੀ ਜਾਵੇਗੀ।
ਪਹਿਲਾਂ ਜੋ ਕਰਫਿਊ ਰਾਤ 7 ਵਜੋਂ ਤੋਂ ਸਵੇਰ 7 ਵਜੇ ਤੱਕ ਸੀ ਨੂੰ ਕੇਂਦਰ ਸਰਕਾਰ ਨੇ ਢਿੱਲ ਦੇ ਕਿ ਇਸ ਨੂੰ ਰਾਤ 9 ਵਜੇ ਤੋਂ ਸਵੇਰ 5 ਵਜੇ ਕਰ ਦਿੱਤਾ ਹੈ।ਵੱਡੀ ਰਾਹਤ ਇੱਥੇ ਇਹ ਦਿੱਤੀ ਗਈ ਹੈ ਕਿ ਸ਼ਰਤਾਂ ਨਾਲ ਧਾਰਮਿਕ ਸਥਾਨ ਖੁਲ੍ਹਣਗੇ । ਇਸ ਤੋਂ ਬਿਨਾਂ ਸਕੂਲ ਕਾਲਜ ਖੋਲ੍ਹਣ ਦਾ ਫੈਸਲਾ ਸੂਬਾ ਸਰਕਾਰਾਂ ‘ਤੇ ਛੱਡਿਆ ਹੈ। ਹੋਟਲ, ਧਾਰਮਿਕ ਸਥਾਨ, ਰੈਸਟੋਰੈਂਟ 8 ਜੂਨ ਤੋਂ ਖੋਲ੍ਹ ਦਿੱਤੇ ਜਾਣਗੇ ਪਰ ਸਰਕਾਰ ਨੇ ਇਨ੍ਹਾਂ ਸ਼ਰਤਾਂ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ।

  • 64
  •  
  •  
  •  
  •