ਲੱਦਾਖ: ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਝੜਪ, ਇੱਕ ਸੀਨੀਅਰ ਅਫ਼ਸਰ ਸਮੇਤ ਦੋ ਭਾਰਤੀ ਸੈਨਿਕ ਮਾਰੇ

ਲੱਦਾਖ ਸਰਹੱਦ ‘ਤੇ ਭਾਰਤ ਅਤੇ ਚੀਨ, ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਝੜਪ ਹੋ ਗਈ। ਜਿਸ ਵਿਚ ਇੱਕ ਭਾਰਤੀ ਫੌਜ ਅਧਿਕਾਰੀ ਅਤੇ ਦੋ ਜਵਾਨ ਮਾਰੇ ਗਏ। ਸੈਨਾ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਗੈਲਵਾਨ ਘਾਟੀ ਵਿੱਚ ਡੀ-ਐਸਕੇਲੇਸ਼ਨ ਪ੍ਰਕਿਰਿਆ ਦੌਰਾਨ, ਦੋਵੇਂ ਫੌਜਾਂ ਦਾ ਬੀਤੀ ਰਾਤ ਆਹਮਾ-ਸਾਹਮਣਾ ਹੋ ਗਿਆ, ਜਿਸ ਵਿੱਚ ਸਾਡੇ ਸੈਨਿਕ ਮਾਰੇ ਗਏ ਸਨ।
ਇਨ੍ਹਾਂ ਵਿਚ ਇਕ ਭਾਰਤੀ ਸੈਨਾ ਅਧਿਕਾਰੀ ਅਤੇ ਦੋ ਸੈਨਿਕ ਸ਼ਾਮਲ ਹਨ। ਮੌਜੂਦਾ ਤਣਾਅ ਨੂੰ ਘਟਾਉਣ ਲਈ ਦੋਵੇਂ ਪਾਸਿਆਂ ਦੇ ਸੀਨੀਅਰ ਮਿਲਟਰੀ ਅਧਿਕਾਰੀ ਬੈਠਕ ਕਰ ਰਹੇ ਹਨ। ਪਿਛਲੇ ਮਹੀਨੇ ਦੀ ਸ਼ੁਰੂਆਤ ਤੋਂ ਵਿਵਾਦ ਚੱਲ ਰਿਹਾ ਹੈ।
ਚੀਨੀ ਆਰਮੀ ਐਲਏਸੀ ਨਾਲ ਹੌਲੀ ਹੌਲੀ ਆਪਣੇ ਰਣਨੀਤਕ ਭੰਡਾਰਾਂ ਨੂੰ ਵਧਾ ਰਹੀ ਹੈ। ਵਰਤਮਾਨ ਵਿਵਾਦ ਪੈਂਗੋਂਗ ਸੂ ਝੀਲ ਦੇ ਆਸਪਾਸ ਫਿੰਗਰ ਖੇਤਰ ਵਿੱਚ ਇੱਕ ਮਹੱਤਵਪੂਰਨ ਸੜਕ ਦੇ ਨਿਰਮਾਣ ਲਈ ਚੀਨ ਦੁਆਰਾ ਕੀਤੇ ਗਏ ਤਿੱਖੇ ਵਿਰੋਧ ਕਾਰਨ ਸ਼ੁਰੂ ਹੋਇਆ ਹੈ। ਇਸ ਤੋਂ ਇਲਾਵਾ, ਗਲਵਾਨ ਘਾਟੀ ਵਿਚ ਦਰਬੁਕ-ਸ਼ਯੋਕ-ਦੌਲਤ ਬੇਗ ਓਦਡੀ ਨੂੰ ਜੋੜਨ ਵਾਲੀ ਇਕ ਹੋਰ ਸੜਕ ਦੇ ਨਿਰਮਾਣ ਦਾ ਵੀ ਚੀਨ ਵਿਰੋਧ ਕਰ ਰਿਹਾ ਹੈ।

  • 199
  •  
  •  
  •  
  •