ਕੋਰੋਨਾ: ਭਾਰਤ ‘ਚ ਇੱਕੋ ਦਿਨ ਅੰਦਰ ਰਿਕਾਰਡ 2003 ਮੌਤਾਂ, ਕੁੱਲ ਮਾਮਲੇ ਹੋਏ ਸਾਢੇ ਤਿੰਨ ਲੱਖ ਦੇ ਪਾਰ

ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਸਾਢੇ 3 ਲੱਖ ਦੇ ਪਾਰ ਜਾ ਪੁੱਜੀ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 2003 ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਮੌਤਾਂ ਦਾ ਅੰਕੜਾ 11,903 ‘ਤੇ ਪਹੁੰਚ ਗਿਆ ਹੈ। ਦੇਸ਼ ‘ਚ ਹੁਣ ਤੱਕ 3,54,065 ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 1,86,935 ਲੋਕ ਠੀਕ ਹੋ ਚੁੱਕੇ ਹਨ। ਜਦਕਿ 1,55,227 ਸਰਗਰਮ ਮਾਮਲੇ ਹਨ। ਪਿਛਲੇ 24 ਘੰਟਿਆਂ ਵਿਚ 10,974 ਨਵੇਂ ਮਾਮਲੇ ਸਾਹਮਣੇ ਹਨ।

ਪਹਿਲੀ ਵਾਰ ਦੇਸ਼ ‘ਚ ਇਕ ਦਿਨ ‘ਚ ਸਭ ਤੋਂ ਜ਼ਿਆਦਾ ਮੌਤਾਂ ਭਾਰਤ ‘ਚ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਪੀੜਤਾਂ ਦੇ ਹਿਸਾਬ ਨਾਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ ਕੋਰੋਨਾ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚ ਭਾਰਤ ਚੌਥੇ ਨੰਬਰ ‘ਤੇ ਹੈ।
ਦੇਸ਼ ‘ਚ ਇਸ ਸਮੇਂ 1,55,227 ਕੋਰੋਨਾ ਦੇ ਸਰਗਰਮ ਮਾਮਲੇ ਹਨ। ਸਭ ਤੋਂ ਜ਼ਿਆਦਾ ਸਰਗਰਮ ਮਾਮਲੇ ਮਹਾਰਾਸ਼ਟਰ ‘ਚ ਹਨ। ਮਹਾਰਾਸ਼ਟਰ ਵਿਚ 50 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਦਿੱਲੀ, ਤੀਜੇ ਨੰਬਰ ‘ਤੇ ਤਾਮਿਲਨਾਡੂ, ਚੌਥੇ ਨੰਬਰ ‘ਤੇ ਗੁਜਰਾਤ, ਪੰਜਵੇਂ ਨੰਬਰ ‘ਤੇ ਪੱਛਮੀ ਬੰਗਾਲ ਹੈ। ਇਨ੍ਹਾਂ 5 ਸੂਬਿਆਂ ਵਿਚ ਸਭ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ।

  • 87
  •  
  •  
  •  
  •