ਪੰਜਾਬ ‘ਚ ਕੋਰੋਨਾ ਨੇ ਫ਼ਿਰ ਫੜੀ ਰਫ਼ਤਾਰ, ਬੀਤੇ ਦਿਨ ਆਏ 100 ਤੋਂ ਵੱਧ ਮਾਮਲੇ

ਪੰਜਾਬ ਵਿਚ ਕੋਰੋਨਾ ਦੇ ਮਾਮਲੇ ਬੜੀ ਤੇਜ਼ੀ ਨਾਲ ਰਫ਼ਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 104 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3371 ਹੋ ਗਈ ਹੈ। ਉੱਥੇ ਹੀ 18 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 1 ਕੋਰੋਨਾ ਪੀੜਤ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 9, ਮੁਹਾਲੀ ਤੋਂ 4, ਜਲੰਧਰ ਤੋਂ 31, ਪਠਾਨਕੋਟ ਤੋਂ 6, ਪਟਿਆਲਾ ਤੋਂ 9, ਗੁਰਦਾਸਪੁਰ ਤੋਂ 2, ਕਪੂਰਥਲਾ ਤੋਂ 4, ਸੰਗਰੂਰ ਤੋਂ 4, ਫਰੀਦਕੋਟ ਤੋਂ 1, ਹੁਸ਼ਿਆਰਪੁਰ ਤੋਂ 3, ਫਿਰੋਜ਼ਪੁਰ ਤੋਂ 1, ਤਰਨਤਾਰਨ ਤੋਂ 1, ਲੁਧਿਆਣਾ ਤੋਂ 22, ਫਾਜ਼ਿਲਕਾ ਤੋਂ 3, ਫਤਿਹਗੜ੍ਹ ਸਾਹਿਬ ਤੋਂ 1, ਨਵਾਂਸ਼ਹਿਰ ਤੋਂ 1 ਅਤੇ ਰੋਪੜ ਤੋਂ 2 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਉੱਥੇ ਹੀ ਮੁਹਾਲੀ ਵਿਚ 10, ਪਟਿਆਲਾ ਵਿਚ 1, ਪਠਾਨਕੋਟ ਵਿਚ 3, ਫਾਜ਼ਿਲਕਾ ਵਿਚ 1 ਅਤੇ ਮੁਹਾਲੀ ਵਿਚ 3 ਕੋਰੋਨਾ ਦੇ ਮਰੀਜ਼ ਇਲਾਜ਼ ਤੋਂ ਬਾਅਦ ਠੀਕ ਵੀ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 2461 ਹੋ ਗਈ ਹੈ। ਜਦਕਿ ਲੁਧਿਆਣਾ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 72 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ 838 ਐਕਟਿਵ ਕੇਸ ਰਹਿ ਗਏ ਹਨ।

  • 63
  •  
  •  
  •  
  •