ਚੀਨੀ ਮੀਡੀਆ ਦੀ ਧਮਕੀ, ਭਾਰਤ ਦੀ ਮਦਦ ਨਹੀਂ ਕਰਨਗੇ ਅਮਰੀਕਾ ਤੇ ਰੂਸ

ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਨੂੰ ਹੋਏ ਸੰਘਰਸ਼ ਤੋਂ ਬਾਅਦ ਹੀ ਭਾਰਤ ਅਤੇ ਚੀਨ ਵਿਚਾਲੇ ਤਣਾਅ ਜ਼ੋਰਾਂ ‘ਤੇ ਹੈ। ਇਸ ਵਿਚਾਲੇ ਭਾਰਤ ਸਰਕਾਰ ਨੇ ਸਰਹੱਦ ‘ਤੇ ਤਾਇਨਾਤ ਫੀਲਡ ਕਮਾਂਡਰਾਂ ਨੂੰ ਛੋਟ ਦਿੱਤੀ ਹੈ ਕਿ ਉਹ ਹਿਸਾਬ ਨਾਲ ‘ਇੰਗੇਜਮੈਂਟ ਦੀ ਪਾਲਸੀ’ ਵਿਚ ਬਦਲਾਅ ਕਰ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਫੌਜੀ ਅਧਿਕਾਰੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਗੋਲੀ ਚਲਾਉਣੀ ਜ਼ਰੂਰੀ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਆਦੇਸ਼ ਦੇ ਸਕਦੇ ਹਨ। ਬਸ ਇਸ ਗੱਲ ਨਾਲ ਚੀਨ ਨੂੰ ਮਿਰਚਾਂ ਲੱਗ ਲੱਗੀਆਂ ਹਨ।
ਚੀਨ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਸ ਵਿਚ ਸ਼ੇਖੀ ਮਾਰਦੇ ਹੋਏ ਇਹ ਤੱਕ ਆਖਿਆ ਕਿ ਸ਼ਰੇਆਮ ਚਿਤਾਵਨੀ ਦਿੰਦੀ ਹੋਏ ਲਿਖਿਆ ਹੈ ਕਿ 1962 ਦੀ ਜੰਗ ਵਿਚ ਅਮਰੀਕਾ ਅਤੇ ਰੂਸ ਭਾਰਤ ਦੇ ਪੱਖ ਵਿਚ ਆਏ ਪਰ ਚੀਨ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਭਾਰਤ ਨੂੰ ਦੂਰ ਖਦੇੜ ਦਿੱਤਾ। ਗਲੋਬਲ ਟਾਈਮਸ ਨੇ ਅੱਗੇ ਲਿੱਖਿਆ ਹੈ ਕਿ ਜੇਕਰ ਭਾਰਤ ਇਕ ਪਾਸੜ ਸੀਮਾ ਪ੍ਰਬੰਧਨ ਤੰਤਰ ਦਾ ਉਲੰਘਣ ਕਰਦਾ ਹੈ, ਤਾਂ ਚੀਨ ਨੂੰ ਵੀ ਜਬਰਦਸ਼ਤੀ ਜਵਾਬ ਦੇਣਾ ਹੋਵੇਗਾ। ਕਿਸੇ ਦੀ ਸਹਾਇਤਾ ਵੀ ਭਾਰਤ ਦੇ ਕੰਮ ਨਹੀਂ ਆਵੇਗੀ।

ਚੀਨੀ ਸਰਕਾਰੀ ਮੀਡੀਆ ਨੇ ਸ਼ਰੇਆਮ ਚਿਤਾਵਨੀ ਦਿੰਦੇ ਹੋਏ ਲਿਖਿਆ ਹੈ ਕਿ ਚੀਨੀ ਫੌਜੀਆਂ ਦੇ ਨਾਲ ਇੰਗੇਜਮੈਂਟ ਦੇ ਨਿਯਮਾਂ ਨੂੰ ਬਦਲਣ ਅਤੇ ਗੋਲੀ ਚਲਾਉਣ ਦੀ ਇਜਾਜ਼ਤ ਦੇਣ ਨਾਲ ਭਾਰਤ ਦੀ ਸੁਰੱਖਿਆ ਨੂੰ ਹੀ ਖਤਰਾ ਹੋਵੇਗਾ। ਜੇਕਰ ਭਾਰਤੀ ਫੌਜ ਨੇ ਗੋਲੀਬਾਰੀ ਕੀਤੀ ਤਾਂ ਚੀਨੀ ਫੌਜ ਵੀ ਇਸ ਦਾ ਜਵਾਬ ਦੇਵੇਗੀ। ਗਲੋਬਲ ਟਾਈਮਸ ਨੇ ਇਹ ਵੀ ਲਿੱਖਿਆ ਹੈ ਕਿ ਜੇਕਰ ਭਾਰਤ ਨੇ ਸਰਹੱਦ ‘ਤੇ ਸ਼ਕਤੀ ਦਾ ਇਸਤੇਮਾਲ ਕੀਤਾ ਤਾਂ ਚੀਨ ਵੀ ਇਸ ਵਿਚ ਸ਼ਾਮਲ ਹੋਵੇਗਾ, ਭਾਂਵੇ ਹੀ ਸਾਮਰਿਕ ਰੂਪ ਤੋਂ ਚੀਨ ਕਿੰਨਾ ਵੀ ਘਿਰਿਆ ਕਿਉਂ ਨਾ ਹੋਵੇ।
ਗਲੋਬਲ ਟਾਈਮਸ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ‘ਤੇ ਦੋਸ਼ ਲਗਾਉਣ ਦਾ ਨੈਤਿਕ ਆਧਾਰ ਹੀ ਖਤਮ ਕਰ ਦਿੱਤਾ। ਉਸ ਨੇ ਇਹ ਵੀ ਲਿੱਖਿਆ ਕਿ ਸੁਰੱਖਿਆ ਬਲਾਂ ਨੂੰ ਕੋਈ ਵੀ ਜ਼ਰੂਰੀ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦੇਣ ਦਾ ਫੈਸਲਾ ਰਾਸ਼ਟਰਵਾਦੀਆਂ ਦੀ ਭਾਵਨਾਵਾਂ ‘ਤੇ ਕਾਬੂ ਪਾਉਣ ਦੇ ਲਈ ਦਿੱਤਾ ਗਿਆ ਹੈ।
ਦੱਸ ਦਈਏ ਕਿ ਭਾਰਤ-ਚੀਨ ਸਰਹੱਦ ‘ਤੇ ਲੰਬੇ ਸਮੇਂ ਤੋਂ ਗੋਲੀ ਨਹੀਂ ਚੱਲੀ ਹੈ। 1996 ਵਿਚ ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਲਾਈਨ ਆਫ ਐਕਚੁਅਲ ਕੰਟਰੋਲ (ਐਲ. ਏ. ਸੀ.) ਦੇ ਨਾਲ ਫੌਜੀ ਖੇਤਰ ਵਿਚ ਆਤਮ-ਵਿਸ਼ਵਾਸ ਨਿਰਮਾਣ ਦੇ ਲਈ ਦੋਹਾਂ ਦੇਸ਼ਾਂ ਨੇ ਸਮਝੌਤਾ ਕੀਤਾ ਸੀ ਕਿ ਐਲ. ਏ. ਸੀ. ਦੇ 2 ਕਿਲੋਮੀਟਰ ਦੇ ਇਲਾਕੇ ਵਿਚ ਦੋਵੇਂ ਪੱਖ ਨਾ ਤਾਂ ਗੋਲੀ ਚਲਾਉਣਗੇ ਅਤੇ ਨਾ ਹੀ ਵਿਸਫੋਟਕ ਲੈ ਕੇ ਗਸ਼ਤ ਕਰਨਗੇ। ਗਸ਼ਤ ਦੌਰਾਨ ਵੀ ਦੋਹਾਂ ਪੱਖਾਂ ਦੇ ਜਵਾਨਾਂ ਦੀਆਂ ਬੰਦੂਕਾਂ ਦੀ ਬੈਰਲ ਹੇਠਾਂ ਵੱਲ ਨੂੰ ਹੋਵੇਗੀ।

  • 2.2K
  •  
  •  
  •  
  •