ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਜਮਾਨਤ ਦੀ ਅਰਜੀ ਉੱਤੇ ਅੱਜ ਮੁਹਾਲੀ ਸਥਿਤ ਖਾਸ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (ਐਨ.ਆਈ.ਏ.) ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ 05 ਜੂਨ 2020 ਨੂੰ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ, ਐਨਆਈਏ ਨੇ 10 ਜੂਨ ਨੂੰ ਇਸ ਸਬੰਧੀ ਜਵਾਬ ਦਿੱਤਾ ਅਤੇ ਅਦਾਲਤ ਨੇ ਦਲੀਲਾਂ ਸੁਣਨ ਲਈ 15 ਜੂਨ ਦੀ ਸੁਣਵਾਈ ਤੈਅ ਕੀਤੀ। ਬਾਅਦ ਵਿਚ ਇਹ ਤਰੀਕ 18, 22, 23 ਅਤੇ 24 ਜੂਨ 2020 ਤੱਕ ਮੁਲਤਵੀ ਕਰ ਦਿੱਤੀ ਗਈ ਸੀ।

ਮੁਹਾਲੀ ਦੀ ਅਦਾਲਤ ਵਿਚ ਅੱਜ ਸਾਰੀ ਸਵੇਰ ਉਡੀਕ ਕਰਨ ਤੋਂ ਬਾਅਦ ਜੱਜ ਵੱਲੋਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਸਬੰਧੀ ਜਾਣਾਕਰੀ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਆਪਣੇ ਫੇਸਬੁੱਕ ਖਾਤੇ ਤੋਂ ਦਿੱਤੀ।

ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੱਗੀ ਜੌਹਲ ਖਿਲਾਫ ਪੰਜਾਬ ਪੁਲਿਸ ਅਤੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (ਨੈ.ਈ.ਏ.) ਨੇ ਕਈ ਮਾਮਲੇ ਦਰਜ਼ ਕੀਤੇ ਹਨ ਜਿਹਨਾਂ ਵਿੱਚੋਂ ਇਕ ਮਾਮਲਾ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਪਹਿਲਾਂ ਹੀ ਖਾਰਿਜ (ਡਿਸਚਾਰਜ) ਵੀ ਕੀਤਾ ਜਾ ਚੁੱਕਾ ਹੈ।

  • 288
  •  
  •  
  •  
  •