ਅਮਰੀਕੀ ਸਿੱਖ ’ਤੇ ਹਮਲਾ: ਸਿੱਖ ਸੰਸਥਾਵਾਂ ਨੇ ਨਫ਼ਰਤੀ ਅਪਰਾਧ ਦਾ ਦੋਸ਼ ਜੋੜਨ ਦੀ ਮੰਗ ਕੀਤੀ

ਅਮਰੀਕਾ ਦੇ ਕੋਲੋਰਾਡੋ ਸੂਬੇ ਵਿਚ ਇੱਕ ਦੁਕਾਨ ਦੇ ਇਕ ਸਿੱਖ-ਅਮਰੀਕੀ ਮਾਲਕ ‘ਤੇ ਇਕ ਗੋਰੇ ਵਿਅਕਤੀ ਵੱਲੋਂ ਭਿਆਨਕ ਹਮਲਾ ਕੀਤੇ ਜਾਣ ਦੇ ਬਾਅਦ ਸਿੱਖ ਮਨੁੱਖੀ ਅਧਿਕਾਰ ਸੰਗਠਨ ਨੇ ਹਮਲਾਵਰ ਦੇ ਵਿਰੁੱਧ ਨਸਲੀ ਨਫਰਤ ਅਪਰਾਧ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਹਮਲਾ ਕਰਨ ਵਾਲੇ ਗੋਰੇ ਵਿਅਕਤੀ ਨੇ ਸਿੱਖ-ਅਮਰੀਕੀ ਅਤੇ ਉਸ ਦੀ ਪਤਨੀ ਨੂੰ ‘ਆਪਣੇ ਦੇਸ ਵਾਪਸ ਜਾਓ’ ਸ਼ਬਦ ਵੀ ਕਹੇ ਸਨ।

‘ਸਿਖ ਕੋਲੀਸ਼ਨ’ ਨੇ ਕਿਹਾ ਕਿ ਲਖਵੰਤ ਸਿੰਘ ‘ਤੇ ਇਸ ਸਾਲ ਅਪ੍ਰੈਲ ਵਿਚ ਭਿਆਨਕ ਹਮਲਾ ਕੀਤਾ ਗਿਆ। ਐਰਿਕ ਬ੍ਰੀਮੈਨ ਨਾਮ ਦਾ ਇਕ ਵਿਅਕਤੀ ਉਹਨਾਂ ਦੀ ਦੁਕਾਨ ਵਿਚ ਦਾਖਲ ਹੋਇਆ ਅਤੇ ਸਿੰਘ ਅਤੇ ਉਹਨਾਂ ਦੀ ਪਤਨੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬ੍ਰੀਮੈਨ ਨੇ ਦੁਕਾਨ ਦਾ ਕਾਫੀ ਸਾਮਾਨ ਤੋੜ ਦਿੱਤਾ ਅਤੇ ਜੋੜੇ ਨੂੰ ਬਾਰ-ਬਾਰ ਕਿਹਾ ਕਿ ‘ਆਪਣੇ ਦੇਸ਼ ਵਾਪਸ ਜਾਓ’। ਜਦੋਂ ਬ੍ਰੀਮੈਨ ਦੁਕਾਨ ਤੋਂ ਚਲਾ ਗਿਆ ਤਾਂ ਸਿੰਘ ਉਸ ਦੀ ਲਾਈਸੈਂਸ ਪਲੇਟ ਦੀ ਤਸਵੀਰ ਖਿੱਚਣ ਲਈ ਉਸ ਦੇ ਪਿੱਛੇ ਗਏ ਤਾਂ ਜੋ ਉਹ ਸ਼ਿਕਾਇਤ ਦਰਜ ਕਰਾ ਸਕਣ ਪਰ ਬ੍ਰੀਮੈਨ ਨੇ ਉਹਨਾਂ ਨੂੰ ਆਪਣੀ ਗੱਡੀ ਨਾਲ ਧੱਕਾ ਦੇ ਦਿੱਤਾ, ਜਿਸ ਕਾਰਨ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ।
ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਹਮਲੇ ਦੇ ਕਰੀਬ 2 ਮਹੀਨੇ ਬਾਅਦ ਵੀ ਅਧਿਕਾਰੀਆਂ ਨੇ ਇਸ ਗੱਲ ਦਾ ਭਰੋਸਾ ਨਹੀਂ ਦਿੱਤਾ ਹੈ ਕਿ ਹਮਲਾਵਰ ਦੇ ਵਿਰੁੱਧ ਨਸਲੀ ਨਫਰਤ ਅਪਰਾਧ ਦੇ ਦੋਸ਼ ਲਗਾਏ ਜਾਣਗੇ।

  • 28
  •  
  •  
  •  
  •