ਕਸ਼ਮੀਰ, ਸੀਏਏ ਅਤੇ ਐਨਆਰਸੀ ਦੇ ਮੁੱਦੇ ‘ਤੇ ਬਿਡੇਨ ਨੇ ਕੀਤਾ ਭਾਰਤ ਦਾ ਵਿਰੋਧ

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਊਮੀਦਵਾਰ ਜੋਅ ਬਿਡੇਨ ਚਾਹੁੰਦੇ ਹਨ ਕਿ ਕਸ਼ਮੀਰੀਆਂ ਦੇ ਹੱਕਾਂ ਦੀ ਬਹਾਲੀ ਲਈ ਭਾਰਤ ਲੋੜੀਂਦੇ ਕਦਮ ਚੁੱਕੇ। ਊਨ੍ਹਾਂ ਨਾਗਰਕਿਤਾ (ਸੋਧ) ਐਕਟ (ਸੀਏਏ) ਅਤੇ ਅਸਾਮ ਵਿੱਚ ਐੱਨਆਰਸੀ ਲਾਗੂ ਕੀਤੇ ਜਾਣ ’ਤੇ ਨਿਰਾਸ਼ਾ ਪ੍ਰਗਟਾਈ ਹੈ। ਅਮਰੀਕਾ ਦੇ ਸਾਬਕਾ ਊਪ-ਰਾਸ਼ਟਰਪਤੀ ਵਲੋਂ ਆਪਣੀ ਪ੍ਰਚਾਰ ਵੈੱਬਸਾਈਟ ’ਤੇ ਪੋਸਟ ਕੀਤੇ ਪਾਲਿਸੀ ਪੇਪਰ ‘ਜੋਅ ਬਿਡੇਨ ਦੇ ਮੁਸਲਿਮ ਅਮਰੀਕੀ ਭਾਈਚਾਰੇ ਲਈ ਏਜੰਡੇ’ ਅਨੁਸਾਰ ‘‘ਇਹ ਕਦਮ (ਸੀਏਏ ਅਤੇ ਐੱਨਆਰਸੀ) ਦੇਸ਼ ਦੀ ਲੰਬੇ ਸਮੇਂ ਦੀ ਧਰਮ-ਨਿਰਪੱਖਤਾ ਦੀ ਰਵਾਇਤ ਅਤੇ ਬਹੁ-ਨਸਲੀ ਤੇ ਬਹੁ-ਧਰਮੀ ਲੋਕਤੰਤਰ ਕਾਇਮ ਰੱਖਣ ਦੇ ਉਲਟ ਹੈ।’’

ਪਾਲਿਸੀ ਪੇਪਰ ਅਨੁਸਾਰ, ‘‘ਕਸ਼ਮੀਰ ਵਿੱਚ ਭਾਰਤ ਸਰਕਾਰ ਨੂੰ ਕਸ਼ਮੀਰੀ ਲੋਕਾਂ ਦੇ ਹੱਕਾਂ ਦੀ ਬਹਾਲੀ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਸਹਿਮਤੀਆਂ ’ਤੇ ਪਾਬੰਦੀਆਂ ਜਿਵੇਂ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਰੋਕਣਾ ਜਾਂ ਇੰਟਰਨੈੱਟ ਬੰਦ ਕਰਨਾ ਆਦਿ ਲੋਕਤੰਤਰ ਨੂੰ ਕਮਜ਼ੋਰ ਕਰਦੇ ਹਨ।’’ ਇਸ ਵਿੱਚ ਅੱਗੇ ਕਿਹਾ ਗਿਆ, ‘‘ਭਾਰਤ ਸਰਕਾਰ ਵਲੋਂ ਅਸਾਮ ਵਿੱਚ ਐੱਨਆਰਸੀ ਲਾਗੂ ਕਰਨ ਦੀ ਕਾਰਵਾਈ ਅਤੇ ਸੀਏਏ ਨੂੰ ਕਾਨੂੰਨ ਬਣਾਊਣ ਤੋਂ ਜੋਅ ਬਿਡੇਨ ਨਿਰਾਸ਼ ਹਨ।’’

  • 541
  •  
  •  
  •  
  •