ਅਸੀਂ ਦੋਸਤੀ ਨਿਭਾਉਣਾ ਵੀ ਜਾਣਦੇ ਹਾਂ ਤੇ ਅੱਖਾਂ ਵਿਖਾਉਣ ਵਾਲੇ ਨੂੰ ਜਵਾਬ ਦੇਣਾ ਵੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚ ਹੋਈ ਝੜਪ ਦੇ ਮਾਮਲੇ ਸੰਬੰਧੀ ਅੱਜ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ
ਪੂਰਬੀ ਲੱਦਾਖ ਵਿਚ ਪਿਛਲੇ ਕਈ ਮਹੀਨਿਆਂ ਦੇ ਤਣਾਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਕਿਹਾ ਕਿ ਭਾਰਤ ਗੁਆਂਢੀ ਦੇਸ਼ ਨਾਲ ਦੋਸਤੀ ਨਿਭਾਉਣਾ ਵੀ ਜਾਣਦਾ ਹੈ ਅਤੇ ਉਸ ਨੂੰ ਅੱਖਾਂ ਵਿਚ ਅੱਖਾਂ ਪਾ ਕੇ ਚੁਣੌਤੀ ਦੇਣਾ ਵੀ ਜਾਣਦਾ ਹੈ।

ਪ੍ਰੋਗਰਾਮ ‘ਮਨ ਕੀ ਬਾਤ ਵਿਚ ਪ੍ਰਧਾਨ ਮੰਤਰੀ ਨੇ ਗਾਲਵਨ ਵੈਲੀ ਵਿਚ ਮਰੇ ਹੋਏ ਭਾਰਤੀ ਫੌਜੀਆਂ ਨੂੰ ਯਾਦ ਕਰਦਿਆਂ ਦੇਸ਼ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ।

ਉਨ੍ਹਾਂ ਕਿਹਾ, “ਵਿਸ਼ਵ ਨੇ ਆਪਣੀਆਂ ਸਰਹੱਦਾਂ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਭਾਰਤ ਦੀ ਵਚਨਬੱਧਤਾ ਵੇਖੀ ਹੈ।”

ਕੋਵਿਡ -19 ਮਹਾਂਮਾਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਪਾਸੇ ਜਿੱਥੇ ਦੇਸ਼ ਦ੍ਰਿੜਤਾ ਨਾਲ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਥੇ ਦੂਜੇ ਪਾਸੇ ਇਹ “ਕੁਝ ਗੁਆਂਢੀਆਂ ਵੱਲੋਂ ਪੇਸ਼ ਕੀਤੀਆਂ ਚੁਣੌਤੀਆਂ ਨਾਲ ਵੀ ਨਜਿੱਠ ਰਿਹਾ ਹੈ।

ਉਨ੍ਹਾਂ ਕਿਹਾ, “ਸਾਨੂੰ ਹੁਣ ਤੋਂ ਛੇ-ਸੱਤ ਮਹੀਨੇ ਪਹਿਲਾਂ ਕਿੱਥੇ ਪਤਾ ਸੀ ਕਿ ਕਰੋਨਾ ਵਰਗਾ ਸੰਕਟ ਆਵੇਗਾ ਅਤੇ ਇਸ ਵਿਰੁੱਧ ਇਹ ਲੜਾਈ ਇੰਨੀ ਲੰਬੀ ਚੱਲੇਗੀ। ਇਹ ਸੰਕਟ ਬਣਿਆ ਹੋਇਆ ਹੈ, ਉਪਰੋਂ ਦੇਸ਼ ਵਿਚ ਨਵੀਆਂ ਚੁਣੌਤੀਆਂ ਆ ਰਹੀਆਂ ਹਨ।

  • 114
  •  
  •  
  •  
  •