ਕਰੋਨਾ ਦੇ ਡਰੋਂ ਇਲਾਜ ਦੀ ਘਾਟ ਨਾਲ, ਵਿਆਹ ਵਾਲੇ ਦਿਨ ਹੀ ਲਾੜੀ ਦੀ ਮੌਤ

ਕੋਰੋਨਾ ਮਹਾਂਮਾਰੀ ਦੌਰਾਨ ਹੋਰ ਬਿਮਾਰੀਆਂ ਤੋਂ ਪੀੜਤ ਲੋਕ ਇਲਾਜ ਦੀ ਘਾਟ ਕਾਰਨ ਮਰ ਰਹੇ ਹਨ। ਯੂਪੀ ਦੇ ਕੰਨੌਜ ਜ਼ਿਲ੍ਹੇ ਵਿਚ ਅਜਿਹੀ ਘਟਨਾ ਦੇਖਣ ਨੂੰ ਮਿਲੀ। ਇਥੇ ਵਿਆਹ ਵਾਲੇ ਦਿਨ ਲਾੜੀ ਬਿਮਾਰ ਹੋ ਗਈ, ਪਰਿਵਾਰ ਵਾਲੇ ਉਸ ਨੂੰ ਕੰਨੌਜ ਤੋਂ ਲੈ ਕੇ ਕਾਨਪੁਰ ਤੱਕ ਭੜਕਦੇ ਰਹੇ, ਪਰ ਕਿਸੇ ਵੀ ਡਾਕਟਰ ਨੇ ਉਸ ਦਾ ਇਲਾਜ ਨਹੀਂ ਕੀਤਾ। ਆਖਰਕਾਰ ਲਾੜੀ ਇਲਾਜ ਦੀ ਘਾਟ ਕਾਰਨ ਦਮ ਤੋੜ ਗਈ। ਪਿਤਾ ਨੂੰ ਧੀ ਦੀ ਡੋਲੀ ਦੀ ਥਾਂ ਅਰਥੀ ਨੂੰ ਵਿਦਾਈ ਦੇਣੀ ਪਈ।

ਵਿਆਹ ਵਾਲੇ ਘਰ ਵਿੱਚ ਚਾਰੇ ਪਾਸੇ ਖੁਸ਼ੀਆਂ ਸਨ। ਲਾੜਾ ਸੰਜੇ ਬਰਾਤ ਨਾਲ ਭਗਤਪੁਰਵਾ ਪਿੰਡ ਵੀ ਪਹੁੰਚਿਆ ਹੋਇਆ ਸੀ। ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਇਸ ਦੌਰਾਨ ਅਚਾਨਕ ਵਿਨੀਤਾ ਦੀ ਸਿਹਤ ਵਿਗੜ ਗਈ ਸੀ।

ਪਰਿਵਾਰ ਜਲਦ ਹੀ ਵਿਨੀਤਾ ਨੂੰ ਇਕ ਨਿੱਜੀ ਹਸਪਤਾਲ ਲੈ ਗਿਆ। ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉੱਥੋਂ ਦੇ ਡਾਕਟਰਾਂ ਨੇ ਕੋਰੋਨਾ ਦੇ ਡਰ ਕਾਰਨ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਸਾਰੇ ਵਿਨੀਤਾ ਨੂੰ ਮੈਡੀਕਲ ਕਾਲਜ ਲੈ ਗਏ। ਜਿੱਥੇ ਉਸ ਨੂੰ ਹਲਕੇ ਇਲਾਜ ਤੋਂ ਬਾਅਦ ਕਾਨਪੁਰ ਰੈਫਰ ਕਰ ਦਿੱਤਾ ਗਿਆ। ਕਾਨਪੁਰ ਵਿੱਚ ਵੀ ਡਾਕਟਰਾਂ ਨੇ ਇਲਾਜ ਤੋਂ ਇਨਕਾਰ ਕਰ ਦਿੱਤਾ। ਇਲਾਜ ਦੀ ਘਾਟ ਕਾਰਨ ਵਿਨੀਤਾ ਨੇ ਦਮ ਤੋੜ ਦਿੱਤਾ।
ਪੁਲਿਸ ਸੁਪਰਡੈਂਟ ਅਮਰੇਂਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਜਾਣਕਾਰੀ ਡਾਇਲ 112 ਉਤੇ ਦਿੱਤੀ ਗਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਮੌਤ ਦਾ ਕਾਰਨ ਕੀ ਰਿਹਾ ਹੈ।

  • 73
  •  
  •  
  •  
  •