ਨਿਊਜ਼ੀਲੈਂਡ ‘ਚ ਕੋਰੋਨਾ ਦੇ 4 ਹੋਰ ਕੇਸ ਆਏ ਸਾਹਮਣੇ

ਭਾਰਤ ਤੋਂ ਵਾਪਿਸ ਪਰਤੇ ਯਾਤਰੀਆਂ ਚੋਂ ਹੁਣ ਤੱਕ 13 ਲੋਕ ਕੋਰੋਨਾ ਪਾਜ਼ੀਟਿਵ

ਨਿਊਜ਼ੀਲੈਂਡ ਦੇ ਵਿਚ ਵਿਦੇਸ਼ ਤੋਂ ਵਾਪਿਸ ਪਰਤ ਰਹੇ ਯਾਤਰੀਆਂ ਨੂੰ ਪ੍ਰਬੰਧਕੀ ਤਰੀਕੇ ਨਾਲ ਸਾਂਭਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਅੱਜ ਸਿਹਤ ਵਿਭਾਗ ਨੇ ਚਾਰ ਹੋਰ ਨਵੇਂ ਕੇਸ ਪਾਜ਼ੀਟਿਵ ਆਏ ਜਾਣ ਦੀ ਸੂਚਨਾ ਦੇਸ਼ ਨੂੰ ਦਿੱਤੀ। ਇਸਦੇ ਨਾਲ ਹੁਣ ਦੇਸ਼ ਦੇ ਵਿਚ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਗਿਣਤੀ 20 ਹੋ ਗਈ ਹੈ। ਕੋਈ ਵੀ ਕੇਸ ਖੁੱਲ੍ਹੇ ਰੂਪ ਵਿਚ ਸਮਾਜ ਦੇ ਵਿਚ ਨਹੀਂ ਹੈ।

ਹੁਣ ਤੱਕ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 1176 ਹੋ ਗਈ ਹੈ। ਅੱਜ ਆਏ ਚਾਰ ਕੇਸਾਂ ਵਿਚੋਂ ਪਹਿਲਾ ਕੇਸ ਇੰਡੀਆ ਤੋਂ ਆਈ 30 ਸਾਲਾ ਔਰਤ ਹੈ ਜੋ ਕਿ 14 ਜੂਨ ਨੂੰ ਇੱਥੇ ਆਈ ਸੀ ਇਸਦਾ ਪਤੀ ਵੀ ਪਹਿਲਾਂ ਪਾਜ਼ੀਟਿਵ ਪਾਇਆ ਗਿਆ ਸੀ ਅਤੇ ਇਸ ਨੂੰ ਉਸ ਵੇਲੇ ਹੀ ਅਲੱਗ ਕਰ ਦਿੱਤਾ ਗਿਆ ਸੀ।

ਦੂਜਾ ਕੇਸ 30 ਸਾਲਾ ਵਿਅਕਤੀ ਦਾ ਹੈ ਜੋ ਨੇਪਾਲ ਤੋਂ ਵਾਇਆ ਸਿਡਨੀ 18 ਜੂਨ ਨੂੰ ਆਇਆ ਸੀ। ਇਸ ਨਾਲ ਆਏ ਪਰਿਵਾਰਕ ਮੈਂਬਰ ਵੀ ਟੈਸਟ ਕੀਤੇ ਜਾ ਰਹੇ ਹਨ। ਤੀਜਾ ਕੇਸ ਵੀ 30 ਸਾਲਾ ਪੁਰਸ਼ ਨਾਲ ਸਬੰਧਿਤ ਹੈ ਜੋ ਕਿ ਗ੍ਰੈਂਡ ਮਿਲੇਨੀਅਮ ਹੋਟਲ ਦੇ ਵਿਚ ਠਹਿਰਾਇਆ ਗਿਆ ਸੀ। ਚੌਥਾ ਕੇਸ ਵੀ 30 ਕੁ ਸਾਲਾ ਪੁਰਸ਼ ਨਾਲ ਸਬੰਧਿਤ ਹੈ ਅਤੇ ਇਹ ਬੰਦਾ ਵੀ ਇੰਡੀਆ ਤੋਂ 24 ਜੂਨ ਨੂੰ ਆਇਆ ਸੀ। ਬੀਤੇ ਕੱਲ੍ਹ 5321 ਹੋਰ ਟੈਸਟ ਕੀਤੇ ਗਏ ਅਤੇ ਹੁਣ ਤੱਕ ਦੇਸ਼ ਵਿਚ 3,92,756 ਟੈਸਟ ਹੋ ਚੁੱਕੇ ਹਨ।

  • 50
  •  
  •  
  •  
  •