ਅਨਲੌਕ ਫੇਜ਼-2 ਲਈ ਸਰਕਾਰ ਵੱਲੋਂ ਹਦਾਇਤਾਂ ਜਾਰੀ, ਪੜ੍ਹੋ ਨਵੀਆਂ ਰੋਕਾਂ ਅਤੇ ਛੋਟਾਂ

ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਰਤ ਵਿੱਚ ਕੋਰੋਨਾ ਵਿੱਚ 5 ਲੱਖ 48 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ ਹੁਣ ਤੱਕ 16 ਹਜ਼ਾਰ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸਰਕਾਰ ਨੇ ਅਨਲੌਕ-2 ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦੱਸ ਦਈਏ ਕਿ ਅਨਲੌਕ-1, 30 ਜੂਨ ਨੂੰ ਖਤਮ ਹੋ ਰਿਹਾ ਹੈ ਅਤੇ ਅਨਲੌਕ ਦਾ ਦੂਜਾ ਪੜਾਅ 1 ਜੁਲਾਈ ਤੋਂ ਸ਼ੁਰੂ ਹੋਣਾ ਹੈ।

ਕੇਂਦਰ ਸਰਕਾਰ ਨੇ ‘ਅਨਲੌਕ’ ਦੇ ਦੂਜੇ ਗੇੜ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਆਂ ਸੇਧਾਂ ਤਹਿਤ ਸਕੂਲ ਤੇ ਕਾਲਜ 31 ਜੁਲਾਈ ਤਕ ਬੰਦ ਰਹਿਣਗੇ, ਪਰ ਆਨਲਾਈਨ/ਪੱਤਰ ਵਿਹਾਰ ਰਾਹੀਂ ਪੜ੍ਹਨ ਦੀ ਖੁੱਲ੍ਹ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਨੂੰ 4 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੇਰ ਰਾਤ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕੰਟੇਨਮੈਂਟ ਜ਼ੋਨਾਂ ਵਿੱਚ ਪਹਿਲਾਂ ਵਾਂਗ ਸਖ਼ਤੀ ਜਾਰੀ ਰਹੇਗੀ। ਬਜ਼ੁਰਗਾਂ ਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੁੜ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਮੈਟਰੋ ਗੱਡੀਆਂ 31 ਜੁਲਾਈ ਤਕ ਬੰਦ ਰਹਿਣਗੀਆਂ। ਸਿਨੇਮਾ ਹਾਲ, ਜਿਮ ਤੇ ਸਵਿਮਿੰਗ ਪੂਲ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਰਾਤ ਦਾ ਕਰਫਿਊ ਹੁਣ ਦਸ ਵਜੇ ਤੋਂ ਸਵੇਰੇ ਪੰਜ ਵਜੇ ਤਕ ਲੱਗੇਗਾ। ਸਮਾਜਿਕ, ਧਾਰਮਿਕ, ਸਿਆਸੀ, ਸਭਿਆਚਾਰਕ, ਵਿਦਿਅਕ ਤੇ ਵੱਡੇ ਖੇਡ ਸਮਾਗਮਾਂ ’ਤੇ ਪਾਬੰਦੀਆਂ ਆਇਦ ਰਹਿਣਗੀਆਂ। ‘ਅਨਲੌਕ-2’ ਗੇੜ ਵਿੱਚ ਮੁਕਾਮੀ ਉਡਾਣਾਂ ਤੇ ਮੁਸਾਫ਼ਰ ਰੇਲਗੱਡੀਆਂ ਦਾ ਘੇਰਾ ਪੜਾਅ ਵਾਰ ਵਧਾਇਆ ਜਾਵੇਗਾ।

  • 62
  •  
  •  
  •  
  •