ਭਾਰਤ ਨੇ ਟਿਕ-ਟੌਕ ਸਣੇ 59 ਚੀਨੀ ਐਪਸ ‘ਤੇ ਲਾਈ ਪਾਬੰਦੀ

ਭਾਰਤ ਸਰਕਾਰ ਨੇ ਟਿਕਟੌਕ, ਯੂਸੀ, ਹੈਲੋ ਸਣੇ 59 ਐਪਸ ਉੱਤੇ ਦੇਸ ਵਿਚ ਪਾਬੰਦੀ ਲਾ ਦਿੱਤੀ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਜਿਹੜੇ ਐਪਸ ਉੱਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿਚ ਖ਼ਬਰਾਂ ਤੇ ਮੰਨੋਰੰਜਨ ਨਾਲ ਸਬੰਧਤ ਐਪ ਸ਼ਾਮਲ ਹਨ। ਭਾਰਤ ਸਰਕਾਰ ਵੱਲੋਂ ਪਿਛਲੇ ਦਿਨਾਂ ਤੋਂ ਚੱਲ ਰਹੇ ਚੀਨ ਨਾਲ ਵਿਵਾਦ ਦੇ ਖਿਲਾਫ਼ ਇਹ ਕਦਮ ਚੁੱਕਿਆ ਮੰਨਿਆ ਜਾਂਦਾ ਹੈ। ਸੂਚਨਾ ਅਤੇ ਤਕਨੀਕ ਵਿਭਾਗ ਮੰਤਰਾਲੇ ਵੱਲੋਂ ਸੈਕਸ਼ਨ 69A ਤਹਿਤ ਚੀਨ ਦੀਆਂ 59 ਚੀਨੀ ਐਪਸ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਇਨ੍ਹਾਂ ਚੀਨੀ ਐਪਸ ਨੂੰ 2009 ਦੇ ਐਕਟ ਤਹਿਤ ਬੈਨ ਕੀਤਾ ਹੈ।

ਭਾਰਤ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਤਕਨੀਕ ਅਤੇ ਡਿਜਟਲ ਸਪੇਸ ਵਿੱਚ ਭਾਰਤ ਇੱਕ ਮੁੱਖ ਬਾਜ਼ਾਰ ਵਜੋਂ ਉਭਰ ਕੇ ਸਾਹਮਣੇ ਆਇਆ ਹੈ ਪਰ ਇਸਦੇ ਨਾਲ-ਨਾਲ 130 ਕਰੋੜ ਲੋਕਾਂ ਦੀ ਨਿੱਜਤਾਂ ਦੀ ਸੁਰੱਖਿਆ ਚਿੰਤਾ ਦਾ ਮੁੱਦਾ ਬਣਿਆ ਹੈ। ਇਹ ਵੀ ਦੇਖਿਆ ਗਿਆ ਕਿ ਇਸ ਨੇ ਦੇਸ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਸੂਚੀ ਤਿਆਰ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਨ੍ਹਾਂ ‘ਤੇ ਪਾਬੰਦੀ ਲਗਾਉਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਵੇ। ਇਸਦੇ ਪਿੱਛੇ ਤਰਕ ਇਹ ਸੀ ਕਿ ਚੀਨ ਭਾਰਤੀ ਡੇਟਾ ਨੂੰ ਹੈਕ ਕਰ ਸਕਦਾ ਹੈ।

  • 101
  •  
  •  
  •  
  •