ਵਿਸ਼ਵ ਭਰ ‘ਚ ਕੋਰੋਨਾ ਕਾਰਨ ਹੋਈਆਂ ਪੰਜ ਲੱਖ ਤੋਂ ਵੱਧ ਮੌਤਾਂ, ਜਾਣੋ ਦੇਸ਼ਾਂ ਦੇ ਤਾਜ਼ਾ ਹਾਲ

ਕੋਰੋਨਾਵਾਇਰਸ ਵਿਸ਼ਵ ਭਰ ਦੇ ਦੇਸ਼ਾਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ। ਹੁਣ ਦੁਨੀਆਂ ਦੇ ਹਰ ਕੋਨੇ ਦਾ ਹਰ ਵਿਅਕਤੀ ਇਸ ਬਿਮਾਰੀ ਤੋਂ ਜਾਣੂ ਹੋ ਗਿਆ ਹੈ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 5 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 14 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 57 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਖਬਰ ਲਿਖੇ ਜਾਣ ਤੱਕ ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 10,590,724 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 514,020 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 5,798,270 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 4,278,434 ਹੋ ਗਈ ਹੈ। ਕੋਰੋਨਾ ਦਾ ਕਰੋਪ ਸਭ ਤੋਂ ਵੱਧ ਅਮਰੀਕਾ ਨੇ ਝੱਲਿਆ ਹੈ। ਇੱਥੇ ਹੁਣ ਤੱਕ ਕੋਰੋਨਾ ਦੇ 2,727,853 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 130,122 ਜਾਨਾਂ ਜਾ ਚੁੱਕੀਆਂ ਹਨ। ਜਦਕਿ ਹੁਣ ਤੱਕ 1,143,334 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਬਾਅਦ ਵੱਧ ਕੇਸਾਂ ਦੀ ਗਿਣਤੀ ਵਿਚ ਬ੍ਰਾਜ਼ੀਲ ਆਉਂਦਾ ਹੈ ਜਿੱਥੇ ਕੁੱਲ ਕੇਸ 1,408,485 ਹਨ ਤੇ 59,656 ਮੌਤਾਂ ਹੋ ਗਈਆਂ ਹਨ। ਰੂਸ ‘ਚ ਕੁੱਲ ਕੇਸ 647,849 ਅਤੇ ਮੌਤਾਂ 9,320, ਭਾਰਤ ‘ਚ ਕੁੱਲ ਕੇਸ 585,792 ਤੇ 17,410 ਮੌਤਾਂ ਹੋ ਗਈਆਂ ਹਨ।

ਇਸ ਤੋਂ ਬਾਅਦ ਬਾਕੀ ਦੇਸ਼ਾਂ ਦਾ ਅੰਕੜਾ ਹੇਠ ਲਿਖੇ ਅਨੁਸਾਰ ਹੈ:-
ਯੂਕੇ- ਕੁੱਲ ਕੇਸ -312,654, ਮੌਤਾਂ-43,730
ਸਪੇਨ- ਕੁੱਲ ਕੇਸ – 296,351, ਮੌਤਾਂ- 28,355
ਪੇਰੂ–ਕੁੱਲ ਕੇਸ- 285,213, ਮੌਤਾਂ-9,677
ਚਿਲੀ-ਕੁੱਲ ਕੇਸ-279,393, ਮੌਤਾਂ-5,688
ਇਟਲੀ– ਕੁੱਲ ਕੇਸ – 240,578, ਮੌਤਾਂ- 34,767
ਈਰਾਨ – ਕੁੱਲ ਕੇਸ -227,662, ਮੌਤਾਂ-10,817
ਮੈਕਸੀਕੋ-ਕੁੱਲ ਕੇਸ- 226,089, ਮੌਤਾਂ-27,769
ਪਾਕਿਸਤਾਨ-ਕੁੱਲ ਕੇਸ-209,337, ਮੌਤਾਂ-4,304
ਤੁਰਕੀ- ਕੁੱਲ ਕੇਸ- 199,906, ਮੌਤਾਂ-5,131
ਜਰਮਨੀ- ਕੁੱਲ ਕੇਸ -195,832, ਮੌਤਾਂ-9,052
ਸਾਊਦੀ ਅਰਬ- ਕੁੱਲ ਕੇਸ- 190,823, ਮੌਤਾਂ-1,649
ਫਰਾਂਸ- ਕੁੱਲ ਕੇਸ- 164,801, ਮੌਤਾਂ-29,843
ਸਾਊਥ ਅਫਰੀਕਾ-ਕੁੱਲ ਕੇਸ-151,209, ਮੌਤਾਂ-2,657
ਬੰਗਲਾਦੇਸ਼-ਕੁੱਲ ਕੇਸ-145,483, ਮੌਤਾਂ-1,847
ਕਨੇਡਾ- ਕੁੱਲ ਕੇਸ- 104,204, ਮੌਤਾਂ-8,591
ਕੋਲੰਬੀਆ-ਕੁੱਲ ਕੇਸ-97,846, ਮੌਤਾਂ-3,334
ਕਤਰ-ਕੁੱਲ ਕੇਸ-96,088, ਮੌਤਾਂ-113
ਚੀਨ- ਕੁੱਲ ਕੇਸ – 83,534, ਮੌਤਾਂ-4,634
ਸਵੀਡਨ-ਕੁੱਲ ਕੇਸ-68,451, ਮੌਤਾਂ-5,333

  • 49
  •  
  •  
  •  
  •