ਵਿਸ਼ਵ ਭਰ ‘ਚ ਕੋਰੋਨਾ ਦੇ ਮਾਮਲੇ ਦੋ ਗੁਣਾ ਵਧਣ ਨਾਲ ਹਾਲਾਤ ਵਿਗੜੇ: WHO

ਕੋਰੋਨਾ ਹੁਣ ਪੂਰੇ ਵਿਸ਼ਵ ਦੇ ਦੇਸ਼ਾਂ ਵਿਚ ਫੈਲ ਚੁੱਕਾ ਹੈ। ਡਬਲਯੂਐਚਓ ਦੇ ਮੁੱਖ ਡਾਕਟਰ ਟੇਡਰੋਸ ਅਡਾਨੋਮ ਗੈਬਰੇਈਅਸ ਨੇ ਕਿਹਾ ਕਿ “ਕੋਰੋਨਾਵਾਇਰਸ ਨਿਯੰਤਰਣ ਵਿੱਚ ਨਹੀਂ ਹੈ।” ਟੇਡਰੋਸ ਜੀਨੀਵਾ ਵਿੱਚ ਕੋਵਿਡ -19 ਮਹਾਂਮਾਰੀ ਮੁਲਾਂਕਣ ਬਾਰੇ ਜਾਣਕਾਰੀ ਦੇ ਰਹੇ ਸੀ। ਉਸ ਨੇ ਖੁਲਾਸਾ ਕੀਤਾ ਕਿ ਪਿਛਲੇ ਛੇ ਹਫ਼ਤਿਆਂ ਵਿੱਚ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੇਸ ਦੁੱਗਣੇ ਹੋ ਗਏ ਹਨ।

ਚਿੰਤਾ ਦਾ ਵਿਸ਼ਾ ਹੈ ਕਿ ਅਫਰੀਕਾ ਸ਼ੁਰੂਆਤ ਦੇ ਪਹਿਲੇ ਛੇ ਮਹੀਨਿਆਂ ਤੋਂ ਸੰਕਟ ਤੋਂ ਪ੍ਰਭਾਵਤ ਨਹੀਂ ਹੋਇਆ ਸੀ, ਪਰ ਹੁਣ ਇੱਥੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉਨ੍ਹਾਂ ਕਿਹਾ ਇਹ ਸਹੀ ਸਮਾਂ ਹੈ ਜਦੋਂ ਸਾਨੂੰ ਇਮਾਨਦਾਰੀ ਨਾਲ ਵਿਚਾਰ ਕਰਨਾ ਚਾਹੀਦਾ ਹੈ। ਡਬਲਯੂਐਚਓ ਦੇ ਮੁਖੀ ਨੇ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ‘ਚ ਫੈਲ ਰਹੀ ਮਹਾਂਮਾਰੀ ‘ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਮਹਾਂਮਾਰੀ ਨੂੰ ਰੋਕਣ ‘ਚ ਸਫਲ ਹੋਏ ਹਨ, ਉਹ ਜਨਤਕ ਸਿਹਤ ਦੇ ਮੁਢਲੇ ਉਪਾਅ ਅਪਣਾ ਕੇ ਵਾਇਰਸ ਨੂੰ ਕਾਬੂ ਕਰਨ ‘ਚ ਕਾਮਯਾਬ ਰਹੇ ਹਨ। ਕੋਵਿਡ -19 ਦੇ ਵੱਡੇ ਪੈਮਾਨੇ ਦੀ ਜਾਂਚ, ਹਮਲਾਵਰ ਢੰਗ ਨਾਲ ਸੰਪਰਕ ਦਾ ਪਤਾ ਲਗਾਉਣਾ ਅਤੇ ਪ੍ਰਭਾਵਿਤ ਲੋਕਾਂ ਨੂੰ ਆਈਸੋਲੇਟ ਕਰਨ ਨਾਲ ਕੋਰੋਨਾ ਦੀ ਗਤੀ ਹੌਲੀ ਹੋਈ ਹੈ।

ਟੇਡਰੋਸ ਨੇ ਵਿਸ਼ਵ ਨੇਤਾਵਾਂ ਨੂੰ ਕੋਰੋਨਾਵਾਇਰਸ ਮਹਾਂਮਾਰੀ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੀ ਗੰਭੀਰਤਾ ਨੂੰ ਕੌਮੀ ਜਾਂ ਅੰਤਰਰਾਸ਼ਟਰੀ ਰਾਜਨੀਤੀ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕਜੁਟਤਾ ਤੋਂ ਬਿਨਾਂ ਸਾਂਝੇ ਦੁਸ਼ਮਣ ਨਾਲ ਲੜਨਾ ਮੁਸ਼ਕਲ ਹੈ, ਜਦਕਿ ਦੁਸ਼ਮਣ ਅੰਨ੍ਹੇਵਾਹ ਲੋਕਾਂ ਦੀ ਹੱਤਿਆ ਕਰ ਰਿਹਾ ਹੈ।ਉਨ੍ਹਾਂ ਸਵਾਲ ਚੁੱਕਿਆ ਕਿ ਕੀ ਅਸੀਂ ਆਪਣੇ ਸਾਂਝੇ ਦੁਸ਼ਮਣ ਦੀ ਪਛਾਣ ਕੇ ਵੱਖ ਨਹੀਂ ਕਰ ਸਕਦੇ? ਕੀ ਅਸੀਂ ਇਹ ਨਹੀਂ ਸਮਝ ਸਕਦੇ ਕਿ ਸਾਡੇ ਵਿਚਕਾਰ ਵੰਡ ਅਤੇ ਪਾੜਾ ਕੋਰੋਨਾਵਾਇਰਸ ਲਈ ਢੁਕਵਾਂ ਹੈ?

  • 56
  •  
  •  
  •  
  •