ਕੇਂਦਰ ਸਰਕਾਰ ਵੱਲੋਂ ਅਨਲੌਕ-3 ਦੇ ਦਿਸ਼ਾ-ਨਿਰਦੇਸ਼ ਜਾਰੀ, ਜਾਣੋ ਕੀ ਨੇ ਨਵੀਆਂ ਛੋਟਾਂ

ਕੇਂਦਰ ਸਰਕਾਰ ਨੇ ਅਨਲੌਕ-3 ਦੇ ਦਿਸ਼ਾ ਨਿਰੇਦਸ਼ ਜਾਰੀ ਕਰ ਦਿੱਤੇ ਹਨ। ਇਹਨਾਂ ਨਵੇਂ ਨਿਰਦੇਸ਼ਾਂ ਅਨੁਸਾਰ ਵੱਡੀ ਰਾਹਤ ਨਾਇਟ ਕਰਫਿਊ ‘ਚ ਦਿੱਤੀ ਗਈ ਹੈ। ਸਕੂਲ ਕਾਲਜ ਫਿਲਹਾਲ 31 ਅਗਸਤ ਤੱਕ ਬੰਦ ਰਹਿਣਗੇ। ਨਵੇਂ ਨਿਰਦੇਸ਼ਾਂ ਮੁਤਾਬਿਕ ਮਾਸਕ ਪਾਉਣ ਹਾਲੇ ਵੀ ਲਾਜ਼ਮੀ ਰਹੇਗਾ। ਨਾਇਟ ਕਰਫਿਊ ਨੂੰ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਰਾਤ ਵੇਲੇ ਬਾਹਰ ਜਾਣ ਲਈ ਵੱਡੀ ਰਾਹਤ ਮਿਲੀ ਹੈ।

ਇਸ ਦੇ ਨਾਲ ਹੀ 5 ਅਗਸਤ ਤੋਂ ਜਿਮ ਅਤੇ ਯੋਗਾ ਸੈਂਟਰ ਆਦਿ ਵੀ ਖੁੱਲ੍ਹ ਜਾਣਗੇ। ਆਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੋਵੇਗੀ। ਮੈਟਰੋ ਰੇਲ ਸੇਵਾ ਬੰਦ, ਸੋਸ਼ਲ ਤੇ ਸਿਆਸੀ ਇਕੱਠ ਤੇ ਬੈਨ ਜਾਰੀ ਰਹੇਗਾ।ਸਿਨੇਮਾ ਹਾਲ, ਸਵੀਮਿੰਗ ਪੂਲ, ਪਾਰਕ, ਬਾਰ ਫਿਲਹਾਲ ਬੰਦ ਰਹਿਣਗੇ। ਇਹ ਗਾਈਡਲਾਈਨਜ਼ ਕੇਂਦਰ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਨ। ਸੂਬਾ ਸਰਕਾਰਾਂ ਵਲੋਂ ਹਾਲੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।

ਉਧਰ ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਕੋਰੋਨਾਵਾਇਰਸ ਦੇ 568 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 14946 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 25 ਮੌਤਾਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 361 ਹੋ ਗਈ ਹੈ।

  • 57
  •  
  •  
  •  
  •