ਡੋਨਾਲਡ ਟਰੰਪ ਨੇ 2020 ਰਾਸ਼ਟਰਪਤੀ ਚੋਣ ਟਾਲਣ ਲਈ ਦਿੱਤਾ ਸੁਝਾਅ

ਅਮਰੀਕਾ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਡੋਨਾਲਡ ਟਰੰਪ ਨੇ ਟਵੀਟ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਨੂੰ ਰੱਦ ਕਰਨ ਦੀ ਗੱਲ ਕਹੀ ਹੈ। ਰਾਸ਼ਟਰਪਤੀ ਚੋਣਾਂ ਨਵੰਬਰ ਵਿਚ ਪ੍ਰਸਤਾਵਿਤ ਹਨ। ਇਸ ਦੇ ਨਾਲ ਹੀ ਟਰੰਪ ਨੇ ਮੇਲ-ਇਨ ਵੋਟਰ ਧੋਖਾਧੜੀ ਦੇ ਆਪਣੇ ਦਾਅਵੇ ਨੂੰ ਦੁਹਰਾਇਆ।

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲਈ ਇਹ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੋਵੇਗੀ ਕਿਉਂਕਿ ਸਾਲ 2020 ਦੀਆਂ ਚੋਣਾਂ ਭ੍ਰਿਸ਼ਟ ਚੋਣਾਂ ਹੋਣਗੀਆਂ। ਟਰੰਪ ਨੇ ਟਵੀਟ ਕੀਤਾ ਕਿ ਉਦੋਂ ਤੱਕ ਚੋਣਾਂ ਵਿਚ ਦੇਰੀ ਕੀਤੀ ਜਾਵੇ ਜਦ ਤੱਕ ਲੋਕ ਠੀਕ ਅਤੇ ਸੁਰੱਖਿਅਤ ਰੂਪ ਨਾਲ ਵੋਟਿੰਗ ਨਾ ਕਰ ਸਕਣਗੇ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵੀ ਮੇਲ-ਇਨ ਬੈਲੇਟ (ਈ-ਮੇਲ ਜਾਂ ਚਿੱਠੀ ਦੇ ਜ਼ਰੀਏ ਵੋਟਿੰਗ) ਦਾ ਵਿਰੋਧ ਕੀਤਾ ਸੀ। ਐਰੀਜ਼ੋਨਾ ਦੀ ਇਕ ਚੋਣ ਰੈਲੀ ਵਿਚ ਟਰੰਪ ਨੇ ਕਿਹਾ ਸੀ ਕਿ ਜੇਕਰ 2020 ਚੋਣਾਂ ਵਿਚ ਈ-ਮੇਲ ਰਾਹੀਂ ਵੋਟਿੰਗ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਜ਼ਰਾ ਸੋਚੋ ਕੀ ਹੋਵੇਗਾ। ਇਹ ਸਾਰੀਆਂ ਵੋਟਾਂ ਕਿਵੇਂ ਮਿਲਣਗੀਆਂ। ਅਜਿਹਾ ਹੋਇਆ ਤਾਂ ਇਹ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਭ੍ਰਿਸ਼ਟ ਚੋਣਾਂ ਹੋ ਸਕਦੀਆਂ ਹਨ। ਡੈਮੋਕ੍ਰੇਟਸ ਧੋਖਾਧੜੀ ਕਰਨਾ ਚਾਹੁੰਦੇ ਹਨ।

  • 53
  •  
  •  
  •  
  •