ਅਮਰੀਕਾ : ਅਲਾਸਕਾ ਵਿਚ ਹਵਾ ‘ਚ ਟਕਰਾਏ ਦੋ ਜਹਾਜ਼, 7 ਲੋਕਾਂ ਦੀ ਮੌਤ

ਅਮਰੀਕਾ ਦੇ ਅਲਾਸਕਾ ਵਿਚ ਦੋ ਛੋਟੇ ਜਹਾਜ਼ਾਂ ਦੀ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ। ਖੇਤਰੀ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਸੋਲਦੋਤਨਾ ਵਿਚ ਸ਼ੁੱਕਰਵਾਰ ਰਾਤ ਨੂੰ ਦੋ ਜਹਾਜ਼ਾਂ ਵਿਚ ਟੱਕਰ ਹੋ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ।

ਗੈਰੀ ਨੋਪ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸਟੇਟ ਅਸੈਂਬਲੀ ਮੈਂਬਰ ਸੀ।

ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਜਹਾਜ਼ ਵਿਚ ਇਕ ਹੀ ਵਿਅਕਤੀ ਸੀ ਜਦਕਿ ਦੂਜੇ ਜਹਾਜ਼ ਵਿਚ 6 ਲੋਕ ਸਵਾਰ ਸਨ। 6 ਲੋਕਾਂ ਦੀ ਘਟਨਾ ਵਾਲੇ ਸਥਾਨ ‘ਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਜ਼ਖਮੀ ਵਿਅਕਤੀ ਨੇ ਹਸਪਤਾਲ ਜਾਣ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਵਿਚ 67 ਸਾਲਾ ਵਕੀਲ ਗੈਰੀ ਨੋਪ ਵੀ ਸ਼ਾਮਲ ਹਨ। ਰਾਸ਼ਟਰੀ ਆਵਾਜਾਈ ਬੋਰਡ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਿਊਯਾਰਕ ਟਾਈਮਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਦੋਵੇਂ ਜਹਾਜ਼ ਇਕਹਰੇ ਇੰਜਣ ਵਾਲੇ ਸਨ। ਇਹਨਾਂ ਵਿੱਚੋਂ ਇੱਕ ਹੈਵੇਲੈਂਡ ਡੀ.ਐਚ.ਸੀ.-2 ਬੀਵਰ ਅਤੇ ਦੂਜਾ ਪਾਈਪਰ-ਪੀ12 ਸੀ। ਦੋਵੇਂ ਜਹਾਜ਼ਾਂ ਨੇ ਸੋਲਡੋਨਾ ਹਵਾਈ ਅੱਡੇ ਤੋਂ ਉਡਾਣ ਭਰੀ। ਇਹ ਸ਼ਹਿਰ ਤੋਂ 150 ਮੀਲ ਦੂਰ ਹਵਾ ਵਿੱਚ ਇੱਕ ਦੂਜੇ ਨਾਲ ਟਕਰਾ ਗਏ। ਜਾਣਕਾਰੀ ਅਨੁਸਾਰ ਅਧਿਕਾਰੀ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੇ ਹਨ।

  • 49
  •  
  •  
  •  
  •