ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਤੇ ਸ਼ਾਂਤਮਈ ਵਾਤਾਵਰਨ ਨਾਲ ਸਕੂਨ ਮਿਲਿਆ: ਫਰਾਂਸੀਸੀ ਸਫ਼ੀਰ

ਅੰਮ੍ਰਿਤਸਰ: ਫਰਾਂਸ ਦੇ ਭਾਰਤ ‘ਚ ਰਾਜਦੂਤ ਮਿਸਟਰ ਇਮੈਨੂਅਲ ਲੇਨੈਨ ਨੇ ਬੀਤੀ ਦਿਨ ਆਪਣੀ ਪਤਨੀ ਗੇਰਾਲਡੀਨ ਲੇਨੈਨ ਸਮੇਤ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਪੁੱਜੇ ਅਤੇ ਇਸ ਪਾਵਨ ਅਸਥਾਨ ਦੇ ਰੂਹਾਨੀ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਏ। ਦਰਸ਼ਨ ਕਰਨ ਤੋਂ ਪਹਿਲਾਂ ਉਹ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਵੀ ਗਏ ਤੇ ਲੰਗਰ ਤਿਆਰ ਹੁੰਦਾ ਵੇਖ ਕੇ ਖੁਸ਼ੀ ਜ਼ਾਹਰ ਕੀਤੀ।

ਦਰਸ਼ਨ ਕਰਨ ਉਪਰੰਤ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਯਾਤਰੂ ਪੁਸਤਕ ਵਿਚ ਆਪਣੇ ਪ੍ਰਭਾਵ ਅੰਕਿਤ ਕਰਦਿਆਂ ਲਿਖਿਆ ਕਿ ‘ਮੈਂ ਗੁਰਬਾਣੀ ਕੀਰਤਨ ਅਤੇ ਰੌਸ਼ਨੀਆਂ ਨਾਲ ਭਰਪੂਰ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਡੂੰਘੇ ਧਾਰਮਿਕ, ਸ਼ਾਂਤਮਈ ਤੇ ਸਤਿਕਾਰ ਵਾਲੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਤੇ ਇਥੇ ਆ ਕੇ ਮੈਨੂੰ ਸਕੂਨ ਮਿਲਿਆ ਹੈ। ਇਸ ਮੌਕੇ ਰਾਜਦੂਤ ਮਿਸਟਰ ਇਮੈਨੂਅਲ ਲੇਨੈਨ ਤੇ ਉਨ੍ਹਾਂ ਦੀ ਪਤਨੀ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਸੁੰਦਰ ਮਾਡਲ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

  • 155
  •  
  •  
  •  
  •