ਕਲਗੀਧਰ ਦਾ ਪਿਆਰਾ- ਭਾਈ ਹਿੰਮਤ ਸਿੰਘ

30 ਮਾਰਚ 1699 ਈ. ਨੂੰ (ਵਿਸਾਖੀ ਵਾਲੇ ਦਿਨ) ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉਪਰ ਖ਼ਾਲਸਾ ਪੰਥ ਦੀ ਸਿਰਜਣਾ ਹਿੱਤ ਦਸਵੇਂ ਪਾਤਸ਼ਾਹ ਵੱਲੋਂ ਇੱਕ ਵਿਸ਼ਾਲ ਇਕੱਠ ਕੀਤਾ ਗਿਆ।ਇਸ ਇਕੱਠ ਦਾ ਮਨੋਰਥ ਕੌਮ ਵਿਚ ਇੱਕ ਨਵੀਂ ਰੂਹ ਫੂਕ ਕੇ ਅਣਖੀ ਅਤੇ ਪਰਉਪਕਾਰੀ ਜੀਵਨ ਦਾ ਪਾਠ ਪੜ੍ਹਾਉਣਾ ਸੀ।ਜਦੋਂ ਇਸ ਪੜ੍ਹਾਈ ਦੀ ਫ਼ੀਸ ਵਜੋਂ ਗੁਰੂ ਗੋਬਿੰਦ ਸਿੰਘ ਨੇ ਹੱਥ ਵਿਚ ਨੰਗੀ ਤਲਵਾਰ ਲੈ ਕੇ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਇਕਂਠ ਵਿਚ ਸਨਾਟਾ ਛਾ ਗਿਆ।ਜਦੋਂ ਗੁਰੂ ਸਾਹਿਬ ਨੇ ਆਪਣੀ ਇਸ ਮੰਗ ਨੂੰ ਦੂਸਰੀ-ਤੀਸਰੀ ਵਾਰ ਦੁਹਰਾਇਆ ਤਾਂ ਜਿਹੜੇ ਪੰਜ ਪਿਆਰਿਆਂ ਨੇ ਸੀਸ ਤਲੀ ‘ਤੇ ਧਰ ਗੁਰੂ ਜੀ ਦੇ ਪ੍ਰਤੀ ਆਪਣੇ ਸੱਚੇ ਤੇ ਸੁੱਚੇ ਪਿਆਰ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਵਿਚੋਂ ਇੱਕ ਪਿਆਰੇ ਦਾ ਨਾਂਅ ਭਾਈ ਹਿੰਮਤ ਰਾਇ ਸੀ। . ਅੱਸੀ ਹਜ਼ਾਰ ਦੇ ਇਕੱਠ ਵਿੱਚੋਂ ਆਪਣੀ ਹਿੰਮਤ ਇਕੱਠੀ ਕਰਕੇ ਬਾਜਾਂ ਵਾਲੇ ਗੁਰੂ ਦੀ ਵੰਗਾਰ/ਤਲਵਾਰ ‘ਤੇ ਸੀਸ ਦੀ ਭੇਟ ਚੜ੍ਹਾਉਣ ਵਾਲੇ ਭਾਈ ਹਿੰਮਤ ਰਾਇ ਦਾ ਜਨਮ ਉੜੀਸਾ ਦੇ ਪ੍ਰਸਿਂਧ ਸ਼ਹਿਰ ਜਗਨਨਾਥ ਪੁਰੀ ਵਿਖੇ 18 ਜਨਵਰੀ 1661 ਈਸਵੀ (ਸੰਮਤ 1718) ਨੂੰ ਹੋਇਆ।ਆਪ ਜੀ ਦੇ ਪਿਤਾ ਦਾ ਨਾਮ ਭਾਈ ਗੁਲਜਾਰੀ ਜੀ ਅਤੇ ਮਾਤਾ ਦਾ ਨਾਮ ਧੰਨੋ ਸੀ।17 ਸਾਲ ਦੀ ਉਮਰ ਵਿਚ ਉਹ ਜਗਨਨਾਥ ਪੁਰੀ ਤੋਂ ਸ੍ਰੀ ਆਨੰਦਪੁਰ ਸਾਹਿਬ ਆਏ ਅਤੇ ਗੁਰੂ ਘਰ ਦੀ ਸੇਵਾ ਵਿਚ ਜੁੱਟ ਗਏ।ਜਦੋਂ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦੀ ਫ਼ੌਜ (ਖ਼ਾਲਸੇ) ਦੀ ਸਿਰਜਣਾ ਕੀਤੀ ਤਾਂ ਉਸ ਵਕਤ ਭਾਈ ਹਿੰਮਤ ਰਾਏ ਦੀ ਉਮਰ 38 ਸਾਲ ਦੇ ਨੇੜੇ ਪਹੁੰਚ ਚੁੱਕੀ ਸੀ।ਗੁਰੂ ਸਾਹਿਬ ਦੇ ਮਿਸ਼ਨ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਨੇ ਖੰਡੇ-ਤੇ-ਬਾਟੇ ਦਾ ਅੰਮਿਤ ਪਾਨ ਕੀਤਾ ਅਤੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਗਏ। . ਭਾਈ ਹਿੰਮਤ ਸਿੰਘ ਭਾਵੇਂ ਉੜੀਆ (ਉੜੀਸਾ ਪ੍ਰਾਂਤ ਨਾਲ ਸੰਬੰਧਤ) ਪਰਿਵਾਰ ਨਾਲ ਸੰਬੰਧ ਰੱਖਦੇ ਸਨ ਪਰ ਉਨ੍ਹਾਂ ਦੀਆਂ ਜੜ੍ਹਾਂ ਸਿੱਖੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਸਨ।ਇਨ੍ਹਾਂ ਜੜ੍ਹਾਂ ਦੇ ਅਨੁਸਾਰ ਭਾਈ ਹਿੰਮਤ ਸਿੰਘ ਉਸ ਛੱਜੂ ਝੀਊਰ ਦੇ ਪੋਤਰੇ ਲੱਗਦੇ ਸਨ ਜਿਸ ਉਪਰ ਅੱਠਵੇਂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਅਪਾਰ ਬਖ਼ਸ਼ਿਸ਼ ਹੋਈ ਸੀ । ਅੱਠਵੇਂ ਪਾਤਸ਼ਾਹ ਦੀ ਪੰਜੋਖਰੇ ਦੀ ਠਹਿਰ ਸਮੇਂ ਜਦੋਂ ਇੱਕ ਹੰਕਾਰੀ ਪੰਡਿਤ ਲਾਲ ਚੰਦ ਨੇ ਗੁਰੂ ਜੀ ਪ੍ਰਤੀ ਆਪਣੀ ਸ਼ੰਕਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕੋਲੋਂ ਗੀਤਾ ਦੇ ਅਰਥ ਕਰਵਾਉਣੇ ਚਾਹੇ ਤਾਂ ਗੁਰੂ ਜੀ ਨੇ ਉਸ ਹੰਕਾਰੀ ਦਾ ਹੰਕਾਰ ਤੋੜਨ ਲਈ ਉਸ ਨੂੰ ਕਿਹਾ ਕਿ ਉਹ ਪਿੰਡ ਵਿਂਚੋਂ ਕਿਸੇ ਅਜਿਹੇ ਵਿਅਕਤੀ ਨੂੰ ਭਾਲ ਕੇ ਲਿਆਵੇ ਜਿਹੜਾ ਉਸ (ਪੰਡਿਤ) ਦੀ ਅਤੇ ਨਗਰ ਨਿਵਾਸੀਆਂ ਦੀ ਨਜ਼ਰ ਵਿਚ ਅਨਪੜ੍ਹ ਅਤੇ ਗੰਵਾਰ ਹੋਵੇ।ਪੰਡਿਤ ਲਾਲ ਚੰਦ ਚਲਾਕੀ ਨਾਲ ਛਂਜੂ ਨਾਮ ਦੇ ਇੱਕ ਅਨਪੜ੍ਹ ਅਤੇ ਗੂੰਗੇ ਵਿਅਕਤੀ ਨੂੰ ਲੈ ਆਇਆ। . ਗੁਰੂ ਸਾਹਿਬ ਨੇ ਛਂਜੂ ਝੀਊਰ ਦੀਆਂ ਅੱਖਾਂ ਵਿਚ ਅਂਖਾਂ ਪਾ ਕੇ ਬਚਨ ਕੀਤਾ ਕਿ “ਛੱਜੂ! ਗੁਰੂ ਨਾਨਕ ਦੀ ਕਿਰਪਾ ਨਾਲ ਤੁੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ।ਇਸ ਪੰਡਿਤ ਨਾਲ ਸ਼ਾਸਤਰ-ਅਰਥ ਕਰ ਕੇ ਇਸ ਦੀ ਤਸੱਲੀ ਕਰ ਦੇ।” . ਇਹ ਬਚਨ ਕਹਿ ਕੇ ਗੁਰੂ ਜੀ ਨੇ ਆਪਣੀ ਸੋਟੀ ਛੱਜੂ ਦੇ ਸਿਰ ‘ਤੇ ਰੱਖ ਦਿਂਤੀ ਅਤੇ ਉਹ ਇੱਕ ਚੰਗੇ ਗਿਆਨੀ ਵਾਂਗ ਗੀਤਾ ਦੇ ਸਲੋਕਾਂ ਦੇ ਅਰਥ ਕਰੀ ਗਿਆ।ਇਸ ਕੌਤਕ ਨਾਲ ਲਾਲ ਚੰਦ ਦਾ ਹੰਕਾਰ ਟੁੱਟ ਗਿਆ ਅਤੇ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। . ਪੰਡਿਤ ਦੀ ਨਿਸ਼ਾ ਕਰਾ ਕਿ ਜਦੋਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਅਗਲੇਰੇ ਪੰਧ ਲਈ ਰਵਾਨਗੀ ਫੜਨ ਲੱਗੇ ਤਾਂ ਛੱਜੂ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ‘ਸੱਚੇ ਪਾਤਸ਼ਾਹ! ਹੁਣ ਮੇਰੇ ਲਈ ਕੀ ਹੁਕਮ ਹੈ?’ਜਵਾਬ ਵਿਚ ਗੁਰੂ ਜੀ ਨੇ ਕਿਹਾ ਕਿ,‘ਤੁਸੀਂ ਹੁਣ ਜਗਨਨਾਥ ਪੁਰੀ ਵਿਚ ਪਹੁੰਚੋ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੀ ਸਿੱਖ ਸੰਗਤ ਵਿਚ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰੋ।’ . ਸਤਿ ਬਚਨ ਕਹਿ ਕੇ ਭਾਈ ਛੱਜੂ ਜੀ ਜਗਨਨਾਥ ਪੁਰੀ (ਉੜੀਸਾ) ਆ ਗਏ ਅਤੇ ਇਥੇ ਆ ਕੇ ਉਨ੍ਹਾਂ ਨੇ ਆਪਣਾ ਘਰ ਵੀ ਵਸਾ ਲਿਆ।ਘਰ ਵੱਸ ਜਾਣ ਤੋਂ ਕੁਂਝ ਸਮੇਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਗੁਲਜਾਰੀ ਪੈਦਾ ਹੋਇਆ।ਗੁਲਜਾਰੀ ਜਦੋਂ ਵੱਡਾ ਹੋਇਆ ਤਾਂ ਉਸ ਦਾ ਵਿਆਹ ਇੱਕ ਉੜੀਆ ਔਰਤ ਬੀਬੀ ਧੰਨੋ ਨਾਲ ਕਰ ਦਿੱਤਾ ਗਿਆ।ਇਹ ਗੁਲਜਾਰੀ ਅਤੇ ਮਾਤਾ ਧੰਨੋ ਹੀ ਭਾਈ ਹਿੰਮਤ ਸਿੰਘ ਦੇ ਮਾਤਾ-ਪਿਤਾ ਸਨ ਜਿਨ੍ਹਾਂ ਨੇ ਬਚਪਨ ਵਿਚ ਹੀ ਉਸ ਨੂੰ ਗੁਰਸਿੱਖੀ ਦੀ ਗੁੜ੍ਹਤੀ ਦੇ ਦਿੱਤੀ ਸੀ।ਇਸ ਗੁੜ੍ਹਤੀ ਦੇ ਕਾਰਨ ਹੀ ਭਾਈ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਸ੍ਰੀ ਆਨੰਦਪੁਰ ਸਾਹਿਬ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਤਿਆਰ ਕੀਤੇ ਖ਼ਾਲਸਾ ਪੰਥ ਵਿਚ ਸ਼ਾਮਿਲ ਹੋ ਕੇ ਗੁਰੂ ਦੇ ਪਿਆਰੇ ਬਣ ਗਏ।ਸਿਰ ਦੇ ਕੇ ਹਾਸਲ ਕੀਤੇ ਗੁਰੂ ਦੇ ਪਿਆਰ ਨੂੰ ਭਾਈ ਹਿੰਮਤ ਸਿੰਘ ਨੇ ਆਪਣੇ ਆਖ਼ਰੀ ਦਮ ਤੱਕ ਨਿਭਾਇਆ ਅਤੇ ਸੰਮਤ 1761 ਵਿਚ ਪੋਹ ਦੇ ਮਹੀਨੇ ਦੀ ਇੱਕ ਠਰੀ ਰਾਤ ਨੂੰ ਚਮਕੌਰ ਸਾਹਿਬ ਦੀ ਲੜਾਈ ਵਿਚ ਜੂਝਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ।

-ਰਮੇਸ਼ ਬੱਗਾ ਚੋਹਲਾ

  • 171
  •  
  •  
  •  
  •