ਕਿਸਾਨ ਆਗੂਆਂ ਨੂੰ ਸ਼ੱਕ ਕਿ ਪੇਗਾਸਸ ਰਾਹੀਂ ਉਨ੍ਹਾਂ ਦੀ ਹੋ ਰਹੀ ਹੈ ਜਾਸੂਸੀ

ਬੀਤੇ ਦਿਨੀਂ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ 200 ਕਿਸਾਨਾਂ ਦਾ ਜਥਾ ਜੰਤਰ- ਮੰਤਰ ਪਹੁੰਚਿਆ ਪੁਲਿਸ ਵੱਲੋਂ ਜੰਤਰ- ਮੰਤਰ ਦੇ ਚਾਰੇ ਪਾਸੇ ਸੁਰੱਖਿਆ ਘੇਰਾ ਬਣਾ ਰੱਖਿਆ ਸੀ ਅਤੇ ਆਵਾਜਾਈ ਦੇ ਸਾਧਨ ਤੇ ਨਿਗਰਾਨੀ ਰੱਖੀ ਜਾ ਰਹੀ ਸੀ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਰਕਾਰ ਇਜ਼ਰਾਇਲੀ ਸਾਫਟਵੇਅਰ ਪੈਗਾਸਸ ਰਾਹੀਂ ਕਿਸਾਨ ਆਗੂਆਂ ਦੀ ਜਾਸੂਸੀ ਕਰਵਾ ਰਹੀ ਹੈ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਆਖਿਆ ਕਿ ਕਿਸਾਨ ਆਗੂਆਂ ਦੇ ਫੋਨ ਨੰਬਰ ਪੱਕਾ 2020-21 ਦੇ ਅੰਕੜਿਆਂ ਚੋਂ ਮਿਲਣਗੇ ਜਦੋਂ ਵੀ ਇਹ ਅੰਕੜੇ ਸਾਹਮਣੇ ਆਉਂਦੇ ਹਨ ਅਤੇ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਸਾਡੇ ਨੰਬਰ ਵੀ ਇਨ੍ਹਾਂ ਅੰਕੜਿਆਂ ਚੋਂ ਹੀ ਮਿਲਣਗੇ।ਯਾਦਵ ਨੇ ਕਿਹਾ ਕਿ ਕਿਸਾਨ ਸਰਕਾਰ ਨੂੰ ਇਹ ਦੱਸਣ ਲਈ ਜੰਤਰ- ਮੰਤਰ ਪਹੁੰਚੇ ਹਨ ਕਿ ਉਹ ਮੂਰਖ ਜਾਂ ਪਾਗਲ ਨਹੀਂ ਹਨ ਜਦੋਂ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ, ਕਿਸਾਨਾਂ ਦੇ ਮੁੱਦਿਆਂ ਬਾਰੇ ਬ੍ਰਿਟੇਨ ਦੀ ਸੰਸਦ ਵਿਚ ਚਰਚਾ ਹੋ ਸਕਦੀ ਹੈ ਫਿਰ ਭਾਰਤੀ ਸੰਸਦ ਵਿੱਚ ਕਿਉਂ ਨਹੀਂ ਹੋ ਸਕਦੀ। ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਹੈ ਕਿ ਸਾਨੂੰ ਸ਼ੱਕ ਹੈ ਜਿਨ੍ਹਾਂ ਲੋਕਾਂ ਦੀ ਜਾਸੂਸੀ ਕਰਵਾਈ ਜਾ ਰਹੀ ਹੈ ਸਾਡੇ ਨੰਬਰ ਵੀ ਉਨ੍ਹਾਂ ਲੋਕਾਂ ਦੀ ਲਿਸਟ ਵਿੱਚ ਸ਼ਾਮਿਲ ਹਨ ਉਨ੍ਹਾਂ ਦੋਸ਼ ਲਾਇਆ ਹੈ ਕਿ ਜਾਸੂਸੀ ਪਿੱਛੇ ਸਰਕਾਰ ਦਾ ਹੱਥ ਹੈ ਸਾਨੂੰ ਪਤਾ ਹੈ ਕਿ ਉਹ ਸਾਡੇ ਸਾਰਿਆਂ ਤੇ ਨਿਗਰਾਨੀ ਰੱਖ ਰਹੇ ਹਨ

  •  
  •  
  •  
  •  
  •