ਸਰਕਾਰ ਨੇ ਦਿੱਲੀ ਕਮੇਟੀ ਚੋਣਾਂ 22 ਅਗਸਤ ਨੂੰ ਕਰਵਾਉਣ ਦਾ ਕੀਤਾ ਐਲਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ ਬੀਤੇ 29 ਮਾਰਚ ਨੂੰ ਸਮਾਪਤ ਹੋਣ ਦੇ ਬਾਅਦ ਪਹਿਲਾਂ ਇਹ ਚੋਣਾਂ 25 ਅਪ੍ਰੈਲ ਨੂੰ ਹੋਣ ਦਾ ਐਲਾਨ ਕੀਤਾ ਸੀ ਪਰ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਕੇਸਾਂ ਕਰਕੇ ਇਹਨਾਂ ਚੋਣਾਂ ਤੇ ਕੁੱਝ ਸਮੇਂ ਲਈ ਰੋਕ ਲਗਾ ਦਿੱਤੀ ਸੀ ਦਿੱਲੀ ਕਮੇਟੀ ਦੀਆਂ ਚੋਣਾਂ ਸਰਕਾਰ ਨੇ 22 ਅਗਸਤ 2021 ਨੂੰ ਕਰਵਾਉਣ ਦਾ ਐਲਾਨ ਕੀਤਾ ਹੈ ਦਿੱਲੀ ਗੁਰਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦੱਸਿਆ ਹੈ ਕਿ ਦਿੱਲੀ ਹਾਈ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਦਿੱਲੀ ਸਰਕਾਰ ਨੇ ਹਲਫਨਾਮਾ ਦਿੱਤਾ ਹੈ ਕਿ ਜਿਸ ਦੇ ਅਨੁਸਾਰ 22 ਅਗਸਤ ਨੂੰ ਆਮ ਚੋਣਾਂ ਹੋਣਗੀਆਂ ਅਤੇ 25 ਅਗਸਤ ਨੂੰ ਰਿਜ਼ਲਟ ਦਾ ਐਲਾਨ ਹੋਵੇਗਾ, ਇੰਦਰ ਮੋਹਨ ਸਿੰਘ ਜੀ ਨੇ ਦਿੱਲੀ ਗੁਰਦੁਆਰਾ ਐਕਟ ਅਤੇ ਨਿਯਮਾਂ ਦੇ ਸਦਰੰਭ ਨਾਲ ਦੱਸਿਆ ਹੈ ਕਿ ਇਕ ਧਾਰਮਿਕ ਚੋਣ ਲੜ ਰਹੇ ਵਿਅਕਤੀ ਦੀ ਮੌਤ ਹੋਣ ਤੇ ਵਾਰਡ ਨੰਬਰ 45 ਖੁਰੇਜੀ ਖ਼ਾਸ ਦੀ ਚੋਣ ਮੁਲਤਵੀ ਕਰ ਦਿੱਤੀ ਸੀ ਇਸ ਕਰਕੇ ਇਸ ਵਾਰ ਲਈ ਨਵੇਂ ਨਾਮਜ਼ਾਦਗੀ ਪੱਤਰ ਲੈਣ ਲਈ 28 ਜੁਲਾਈ ਤੱਕ ਨੋਟੀਫਿਕੇਸ਼ਨ ਜਾਰੀ ਕਰਨਾ ਜ਼ਰੂਰੀ ਹੋਵੇਗਾ ਅਤੇ ਨਿਯਮਾਂ ਅਨੁਸਾਰ ਇਸ ਵਾਰਡ ਦੀ ਚੋਣ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ ਬਾਕੀ 45 ਵਾਰਡਾਂ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਹੋਣ ਦੀ ਉਮੀਦ ਹੈ ਉਨ੍ਹਾਂ ਦੱਸਿਆ ਕਿ ਬੀਤੀ 31 ਮਾਰਚ ਤੋਂ ਲਾਗੂ ਚੋਣ ਜਾਬਤਾ ਚੋਣਾਂ ਦੀ ਪ੍ਰਕਿਰਿਆ ਸੰਪੂਰਨ ਹੋਣ ਤਕ ਜਾਰੀ ਰਹੇਗਾ

  •  
  •  
  •  
  •  
  •