ਜੰਤਰ- ਮੰਤਰ ਤੇ ਜੁੜਨ ਵਾਲੀ ਕਿਸਾਨ ਸੰਸਦ ਕਿਸਾਨ ਬੀਬੀਆਂ ਦੇ ਹੱਥ

ਅੱਜ 26 ਜੁਲਾਈ ਤੱਕ ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰਾਂ ਤੇ ਆਪਣੇ 8 ਮਹੀਨੇ ਪੂਰੇ ਹੋ ਚੁੱਕੇ ਹਨ। ਇਹਨਾਂ 8 ਮਹੀਨਿਆਂ ਵਿਚ ਭਾਰਤ ਦੇ ਲਗਪਗ ਸਾਰੇ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ,ਬੱਚਿਆਂ ਨੇ ਸ਼ਾਮਲ ਹੋ ਕੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ 8 ਮਹੀਨਿਆਂ ਦੇ ਸਮੇਂ ਦੌਰਾਨ ਚਾਹੇ ਅੰਤਾਂ ਦੀ ਸਰਦੀ,ਗਰਮੀ ਹੋਵੇ ਹਰ ਸਮੱਸਿਆ ਦਾ ਸਾਹਮਣਾ ਕਿਸਾਨਾਂ ਨੇ ਬਹਾਦਰੀ ਨਾਲ ਕੀਤਾ ਹੈ ਸਰਕਾਰ ਨੇ ਕਾਨੂੰਨ ਬਣਾ ਕੇ ਕਿਸਾਨਾਂ ਦੇ ਜਬਰ ਕੀਤਾ ਹੈ ਪਰ ਕਿਸਾਨ ਸਬਰ, ਸੰਤੋਖ, ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਤੇ ਮੰਗਾਂ ਮਨਵਾਉਣ ਲਈ ਮੋਰਚਿਆਂ ਤੇ ਡਟੇ ਹੋਏ ਹਨ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੇ ਦੇਸ਼ ਦੇ ਕਿਸਾਨ ਦੀ ਏਕਤਾ ਭਾਈਚਾਰਾ ਅਤੇ ਰੁਤਬੇ ਨੂੰ ਮਜ਼ਬੂਤ ਕੀਤਾ ਹੈ ਕਿਸਾਨਾਂ ਦੇ ਭਾਈਚਾਰੇ ਨੇ ਭਾਰਤੀ ਲੋਕਤੰਤਰ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ ਅੱਜ ਜੰਤਰ- ਮੰਤਰ ਤੇ ਜੁੜਨ ਵਾਲੀ ਕਿਸਾਨ ਸੰਸਦ ਕਿਸਾਨ ਬੀਬੀਆਂ ਦੇ ਹੱਥ ਹੈ ਅਤੇ ਕਿਸਾਨ ਸੰਸਦ ਦੀ ਸਾਰੀ ਕਾਰਵਾਈ ਬੀਬੀ ਹੀ ਕਰਨਗੀਆਂ। ਬੀਬੀਆਂ ਕਿਸਾਨ ਸੰਸਦ ਭਾਰਤੀ ਖੇਤੀਬਾੜੀ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਪ੍ਰਦਰਸ਼ਿਤ ਕਰਨਗੀਆਂ।ਦੇਸ਼ ਭਰ ਤੋਂ ਕਿਸਾਨ ਬੀਬੀਆਂ, ਕਿਸਾਨਾਂ ਦੇ ਕਾਫ਼ਲੇ ਕਿਸਾਨ ਸੰਸਦ ਦੇ ਮੋਰਚੇ ਵਿਚ ਪਹੁੰਚ ਰਹੇ ਹਨ ਕਿਸਾਨ ਸੰਸਦ ਵਿਚ ਪਹੁੰਚ ਰਹੀਆਂ ਬੀਬੀਆਂ ‘ਚੋਂ ਹੀ ਸਪੀਕਰ ਤੇ ਡਿਪਟੀ ਸਪੀਕਰ ਚੁਣ ਕੇ ਸੰਸਦੀ ਕਾਰਵਾਈ ਚਲਾਈ ਜਾਵੇਗੀ

  •  
  •  
  •  
  •  
  •