ਭਿਆਨਕ ਅੱਗ ‘ਚ ਘਿਰਿਆ ਕੈਲੇਫੋਰਨੀਆ ਕਈ ਘਰ ਸੜ ਕੇ ਹੋਏ ਸੁਆਹ

ਉੱਤਰੀ ਕੈਲੀਫੋਰਨੀਆ ‘ਚ ਬੀਹੜ ਇਲਾਕਿਆਂ ਵੱਲੋਂ ਗੁਜ਼ਰਦੀਆਂ ਅੱਗ ਦੀਆਂ ਲਾਟਾਂ ਨੇ ਬੀਤੇ ਦਿਨੀਂ ਕਈ ਘਰਾਂ ਨੂੰ ਖ਼ਤਮ ਕਰ ਦਿੱਤਾ , ਜੰਗਲਾਂ ਵਿੱਚ ਲੱਗੀ ਪ੍ਰਦੇਸ਼ ਦੀ ਸਭ ਤੋਂ ਵੱਡੀ ਅੱਗ ਤੇਜ਼ ਹੋ ਗਈ ਅਤੇ ਇਹ ਤੇਜ਼ ਨਿਕਲਦੀਆਂ ਅੱਗ ਦੀਆਂ ਲਪਟਾਂ ਅਮਰੀਕਾ ਦੇ ਪੱਛਮੀ ਹਿੱਸੇ ਤੇ ਆਪਣਾ ਕਹਿਰ ਢਾਹ ਰਹੀਆਂ ਹਨ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ‘ਡਿਸਕੀ’ ਅੱਗ ਜੋ ਕਿ 14 ਜੁਲਾਈ ਨੂੰ ਸ਼ੁਰੂ ਹੋਈ ਸੀ ਉਸ ਨੇ ਪਹਿਲਾਂ ਹੀ ਇੰਡੀਅਨ ਫਾਲਜ਼ ਦੇ ਛੋਟੇ ਜਿਹੇ ਕਸਬੇ ਵਿੱਚੋਂ ਗੁਜ਼ਰਦਿਆਂ ਦਰਜਨਾਂ ਘਰਾਂ ਅਤੇ ਹੋਰ ਬਨਾਵਟਾਂ ਨੂੰ ਜਲਾ ਕੇ ਸਵਾਹ ਕਰ ਦਿੱਤਾ ਸੀ। ਪਲਮਾਸ ਤੇ ਬਿਊਟ ਕਾਉਂਟੀ ਵਿੱਚ 1,81, 000 ਏਕੜ ਤੋਂ ਜ਼ਿਆਦਾ ਜ਼ਮੀਨ ਅੱਗ ਵਿਚ ਸੜ ਚੁੱਕੀ ਹੈ ਅਤੇ ਲੇਕ ਅਲਮਾਨੋ ਦੇ ਪੱਛਮੀ ਤੱਟ ਤੇ ਕਈ ਹੋਰ ਛੋਟੇ ਕਸਬਿਆਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਅੱਗ ਤੇ ਕਾਬੂ ਕਰਨ ਦੇ ਉਪਰਾਲੇ ਚੱਲ ਰਹੇ ਹਨ ਤੇ ਬੀਤੇ ਦਿਨ ਤਕ ਵੀ 20% ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਸੀ।

  •  
  •  
  •  
  •  
  •