ਕਾਊਂਟੀ ਕੌਂਸਲ ਮੈਂਬਰ ਨੇਟ ਨੇਰਿੰਗ ਵੱਲੋਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ

ਸਿਆਟਲ ਦੇ ਗੁਰਦੁਆਰਾ ਮੈਰਿਸਵਿਲ ਵਿਖੇ ਮਨੋਨਿਸ਼ ਕਾਊਂਟੀ ਕੌਂਸਲ ਦੇ ਮੈਂਬਰ ਨੇਟ ਨੇਰਿੰਗ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਨਾਲ ਇਨਸਾਫ ਕਰੇ, ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਦੇ ਅੱਠ ਮਹੀਨੇ ਤੋਂ ਚੱਲ ਰਹੇ ਸੰਘਰਸ਼ ਨੂੰ ਬੜੀ ਨੇੜੇ ਤੋਂ ਦੇਖ ਰਿਹਾ ਹਾਂ ਕਿਸਾਨ ਕੁਦਰਤੀ ਆਫ਼ਤਾਂ ਹੋਣ ਤੇ ਭਾਵੇਂ ਕੋਈ ਹੋਰ ਸਮੱਸਿਆਵਾਂ ਨੂੰ ਝੱਲਦੇ ਹੋਏ ਸ਼ਾਂਤਮਈ, ਇਮਾਨਦਾਰੀ ਨਾਲ ਸੰਘਰਸ਼ ਕਰ ਰਹੇ ਹਨ।ਨੇਟ ਨੇਰਿੰਗ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ, ਕਿ ਜੇਕਰ ਕਿਸਾਨਾਂ ਨੂੰ ਤਿੰਨੇ ਕਾਨੂੰਨ ਸਹੀ ਨਹੀਂ ਲੱਗ ਰਹੇ ਹਨ ਤਾਂ ਸਰਕਾਰ ਜ਼ਬਰਦਸਤੀ ਇਹ ਕਾਨੂੰਨ ਕਿਉਂ ਲਾਗੂ ਕਰਨਾ ਚਾਹੁੰਦੀ ? ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਬਲਵੀਰ ਸਿੰਘ ਉਸਮਾਨਪੁਰ ਅਤੇ ਗੁਰਵਿੰਦਰ ਸਿੰਘ ਧਾਲੀਵਾਲ ਵੱਲੋਂ ਨੇਟ ਨੇਰਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ,ਸਵੇਰੇ ਸ੍ਰੀ ਪਾਠ ਦੇ ਭੋਗ ਦੇ ਬਾਅਦ ਧਾਰਮਿਕ ਦੀਵਾਨ ਸਜਾਏ ਗਏ।

  •  
  •  
  •  
  •  
  •